ਵਿਨੇਸ਼ ਫੋਗਾਟ ਨੇ 50 ਕਿਲੋਗ੍ਰਾਮ ਵਰਗ (ਫ੍ਰੀ-ਸਟਾਈਲ) 'ਚ ਜਿੱਤਿਆ ਸੋਨ ਤਮਗਾ

04/14/2018 2:36:17 PM

ਗੋਲਡ ਕੋਸਟ (ਬਿਊਰੋ)— ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕਾਮਨਵੈਲਥ ਗੇਮਸ 2018 ਦੀ 50 ਕਿਲੋਗ੍ਰਾਮ (ਫ੍ਰੀ ਸਟਾਈਲ) 'ਚ ਭਾਰਤ ਨੂੰ 23ਵਾਂ ਗੋਲਡ ਜਿੱਤਾ ਦਿੱਤਾ ਹੈ। ਫੋਗਾਟ ਦਾ ਫਾਈਨਲ 'ਚ ਮੁਕਾਬਲਾ ਕੈਨੇਡਾ ਦੀ ਜੈਸਿਕ ਮੈਕਡੋਨਲਡ ਨਾਲ ਸੀ।

ਫੋਗਾਟ ਨੇ ਪਹਿਲੇ ਹੀ ਮਿੰਟ ਤੋਂ ਜੈਸਿਕਾ 'ਤੇ ਸਖਤ ਹਮਲੇ ਕੀਤੇ। ਫੋਗਾਟ ਨੇ ਜੈਸਿਕਾ ਨੂੰ ਮੋਢਿਆਂ ਤੋਂ ਉਪਰ ਉਛਾਲ ਕੇ ਸੁੱਟਿਆ ਅਤੇ ਆਪਣੀ ਲੀਡ 4-0 ਕਰ ਲਈ। ਇਸਦੇ ਬਾਅਦ ਇਕ ਬਾਰ ਫਿਰ ਜੈਸਿਕਾ ਦੀ ਲੱਤ ਫੜ ਕੇ ਫੋਗਾਟ ਨੇ ਉਸ ਨੂੰ ਘੁੰਮਾ ਕੇ ਜ਼ਮੀਨ ਦੇ ਬਲ ਸੁੱਟਿਆ।

ਫੋਗਾਟ ਮੈਚ 'ਚ ਪੂਰੀ ਹਾਵੀ ਹੁੰਦੀ ਨਜ਼ਰ ਆ ਰਹੀ ਸੀ। ਪਰ ਉਦੋਂ ਹੀ ਜੈਸਿਕਾ ਨੇ ਵੀ ਵਾਪਸੀ ਕਰਦੇ ਹੋਏ ਅੰਕ ਬਣਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਜੈਸਿਕਾ ਅੰਪਾਇਰ ਦੇ ਕੁਝ ਫੈਸਲਿਆਂ ਨਾਲ ਅਸਹਿਮਤ ਵੀ ਦਿਖੀ। ਵੀਡੀਓ ਰੈਫਰਲ 'ਚ ਜੈਸਿਕਾ ਦਾ ਦਾਅਵਾ ਗਲਤ ਪਾਇਆ ਗਿਆ। ਪਹਿਲੇ ਰਾਊਂਡ ਖਤਮ ਹੋਣ ਤੱਕ ਫੋਗਾਟ 10-3 ਤੋਂ ਅੱਗੇ ਹੋ ਗਈ ਸੀ। ਦੂਸਰੇ ਰਾਊਂਡ 'ਚ ਫਿਰ ਤੋਂ ਫੋਗਾਟ ਭਾਰੀ ਪੈਂਦੀ ਨਜ਼ਰ ਆਈ। ਫੋਗਾਟ ਦੇ ਦਾਅ ਦੇ ਅੱਗੇ ਜੈਸਿਕਾ ਬੇਵੱਸ ਨਜ਼ਰ ਆਈ। ਲੀਡ 13-3 ਹੁੰਦੇ ਹੀ ਰੈਫਰੀ ਨੇ ਵਿਨੇਸ਼ ਫੋਗਾਟ ਨੂੰ ਜੇਤੂ ਘੋਸ਼ਿਤ ਕਰ ਦਿੱਤਾ।