IND vs BAN : ਮੈਚ ਤੋਂ ਪਹਿਲਾਂ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਨੇ ਭਾਰਤੀ ਟੀਮ ਨੂੰ ਦਿੱਤੀ ਇਹ ਸਲਾਹ

11/01/2019 5:20:15 PM

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਦੇ ਬੱਲੇਬਾਜ਼ੀ ਕੋਚ ਵਿਕਰਮ ਰਾਠੌੜ ਦਾ ਮੰਨਣਾ ਹੈ ਕਿ ਭਾਰਤੀ ਟੀਮ ਇਕ ਪ੍ਰਮੁੱਖ ਦਿਸ਼ਾ 'ਚ ਕੰਮ ਕਰ ਰਹੀ ਹੈ ਅਤੇ ਉਹ ਇਹ ਹੈ ਕਿ ਟੀ-20 ਵਰਲਡ ਕੱਪ ਤੋਂ ਪਹਿਲਾਂ ਉਸ ਨੂੰ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੇ ਪੱਧਰ 'ਤੇ ਸੁਧਾਰ ਲਿਆਉਣ ਦੀ ਜ਼ਰੂਰਤ ਹੈ।

ਐਤਵਾਰ ਨੂੰ ਬੰਗਲਾਦੇਸ਼ ਦੇ ਨਾਲ ਇੱਥੇ ਅਰੁਣ ਜੇਤਲੀ ਸਟੇਡੀਅਮ 'ਚ ਹੋਣ ਵਾਲੇ ਪਹਿਲੇ ਟੀ-20 ਮੁਕਾਬਲੇ ਤੋਂ ਪਹਿਲਾਂ ਵਿਕਰਮ ਨੇ ਕਿਹਾ ਕਿ ਭਾਰਤੀ ਟੀਮ ਟੀਚੇ ਦਾ ਪਿੱਛਾ ਕਰਦੇ ਹੋਏ ਹਮੇਸ਼ਾ ਚੰਗੀ ਬੱਲੇਬਾਜ਼ੀ ਕਰਦੀ ਹੈ ਪਰ ਜਦੋਂ ਟੀਚਾ ਨਿਰਧਾਰਤ ਕਰਨ ਦੀ ਵਾਰੀ ਆਉਂਦੀ ਹੈ ਤਾਂ ਉੱਥੇ ਸੁਧਾਰ ਦੀ ਗੁੰਜਾਇਸ ਦਿਸਦੀ ਹੈ। ਰਾਠੌੜ ਨੇ ਇਕ ਅਹਿਮ ਗੱਲ ਕਹੀ ਕਿ ਵਰਲਡ ਕੱਪ ਕਰੀਬ ਹੈ, ਲਿਹਾਜ਼ਾ ਟੀਮ 'ਚ ਬਹੁਤ ਜ਼ਿਆਦਾ ਬਦਲਾਅ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਕ ਵੱਡਾ ਟੂਰਨਾਮੈਂਟ ਆ ਰਿਹਾ ਹੈ ਅਤੇ ਅਜਿਹੇ 'ਚ ਤੁਸੀਂ ਜ਼ਰੂਰਤ ਤੋਂ ਜ਼ਿਆਦਾ ਬਦਲਾਅ ਨਹੀਂ ਕਰ ਸਕਦੇ।

ਵਿਕਰਮ ਨੇ ਕਿਹਾ ਕਿ ਕੋਰ ਟੀਮ ਕੀ ਹੈ, ਇਸ ਦੀ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਕੋਰ ਟੀਮ ਨੂੰ ਬਣਾਏ ਰੱਖਦੇ ਹੋਏ ਉਸ ਵਿਚਾਲੇ ਕੁਝ ਨਵੇਂ ਚਿਹਰਿਆਂ ਨੂੰ ਆਜ਼ਮਾਇਆ ਜਾ ਸਕਦਾ ਹੈ। ਇਸ ਨਾਲ ਟੀਮ ਕਾਂਬੀਨੇਸ਼ਨ ਨੂੰ ਬਿਹਤਰ ਕਰਨ 'ਚ ਮਦਦ ਮਿਲੇਗੀ। ਦਿੱਲੀ 'ਚ ਪ੍ਰਦੂਸ਼ਣ ਦੇ ਖ਼ਰਾਬ ਪੱਧਰ ਨੂੰ ਲੈ ਕੇ ਵਿਕਰਮ ਨੇ ਕਿਹਾ ਕਿ ਭਾਰਤੀ ਟੀਮ ਅਜਿਹੇ ਹਾਲਾਤ 'ਚ ਖੇਡਣ ਦੀ ਆਦੀ ਹੈ ਅਤੇ ਅਜਿਹੇ 'ਚ ਉਸ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਉਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਅਤੇ ਸ਼ੁੱਕਰਵਾਰ ਨੂੰ ਕਈ ਬੰਗਲਾਦੇਸ਼ੀ ਖਿਡਾਰੀ ਮਾਸਕ ਲਾ ਕੇ ਅਭਿਆਸ ਕਰਦੇ ਨਜ਼ਰ ਆਏ।

Tarsem Singh

This news is Content Editor Tarsem Singh