''ਗੁਲਾਬੀ ਨਗਰੀ'' ਵਿਚ ਖਿਤਾਬ ਬਚਾਉਣ ਉਤਰੇਗਾ ਵਿਜੇਂਦਰ

12/05/2017 1:19:52 AM

ਨਵੀਂ ਦਿੱਲੀ — ਲਗਾਤਾਰ 9 ਪ੍ਰੋ ਮੁਕਾਬਲੇ ਜਿੱਤਣ ਵਾਲਾ ਭਾਰਤ ਦਾ ਸਟਾਰ ਪੇਸ਼ੇਵਰ ਮੁੱਕੇਬਾਜ਼ ਵਿਜੇਂਦਰ ਸਿੰਘ ਆਗਾਮੀ 23 ਦਸੰਬਰ ਨੂੰ ਘਾਨਾ ਦੇ ਚੈਂਪੀਅਨ ਅਰਨੈਸਟ ਅਮੁਜੂ ਵਿਰੁੱਧ ਡਬਲਯੂ. ਬੀ. ਓ. ਏਸ਼ੀਆ ਪੈਸੇਫਿਕ ਓਰੀਐਂਟਲ ਸੁਪਰ ਮਿਡਲਵੇਟ ਦਾ ਖਿਤਾਬ ਬਚਾਉਣ ਉਤਰੇਗਾ।
ਰਾਜਸਥਾਨ ਦੀ ਗੁਲਾਬੀ ਨਗਰੀ ਜੈਪੁਰ ਦੇ ਇਤਿਹਾਸਕ ਸਵਾਈ ਮਾਨਸਿੰਘ ਇੰਦੌਰ ਸਟੇਡੀਅਮ ਵਿਚ ਹੋਣ ਵਾਲੇ ਇਸ ਮੁਕਾਬਲੇ  ਨੂੰ 'ਰਾਜਸਥਾਨ ਰੰਬਲ' ਦਾ ਨਾਂ ਦਿੱਤਾ ਗਿਆ ਹੈ। ਡਬਲਯੂ. ਬੀ. ਓ. ਰੈਂਕਿੰਗ ਵਿਚ 9ਵੇਂ ਨੰਬਰ 'ਤੇ ਬਰਕਰਾਰ ਵਿਜੇਂਦਰ ਨੇ  5 ਅਗਸਤ ਨੂੰ ਆਪਣੇ ਪਿਛਲੇ ਮੁਕਾਬਲੇ 'ਚ ਚੀਨ ਦੇ ਨੰਬਰ ਵਨ ਮੁੱਕੇਬਾਜ਼ ਜੁਲਿਪਕਾਰ ਮੈਮਾਤਾਲੀ ਨੂੰ ਹਰਾ ਕੇ ਡਬਲਯੂ. ਬੀ. ਓ. ਏਸ਼ੀਆ ਪੈਸੇਫਿਕ ਓਰੀਐਂਟਲ ਸੁਪਰ ਮਿਡਲਵੇਟ ਦਾ ਖਿਤਾਬ ਜਿੱਤਿਆ ਸੀ ਤੇ ਆਪਣੇ ਡਬਲਯੂ. ਬੀ. ਓ. ਏਸ਼ੀਆ ਪੈਸੇਫਿਕ ਖਿਤਾਬ ਦਾ ਬਚਾਅ ਕੀਤਾ ਸੀ। 
ਸਾਲ 2009 'ਚ ਪ੍ਰੋ ਮੁੱਕੇਬਾਜ਼ੀ 'ਚ ਡੈਬਿਊ ਕਰਨ ਵਾਲੇ ਵਿਜੇਂਦਰ ਨੇ ਆਪਣੇ ਪਿਛਲੇ 9 ਮੁਕਾਬਲਿਆਂ 'ਚੋਂ 7 'ਚ ਨਾਕਆਊਟ 'ਚ ਜਿੱਤ ਦਰਜ ਕੀਤੀ ਹੈ। ਉਹ ਆਪਣੇ ਪਿਛਲੇ 9 ਮੁਕਾਬਲਿਆਂ ਵਿਚ ਹੁਣ ਤਕ 40 ਰਾਊਂਡ ਖੇਡ ਚੁੱਕਾ ਹੈ। ਵਿਜੇਂਦਰ ਨੇ ਭਾਰਤ 'ਚ ਹੁਣ ਤਕ ਤਿੰਨ ਮੁਕਾਬਲੇ ਖੇਡੇ ਹਨ ਤੇ ਤਿੰਨਾਂ 'ਚ ਹੀ ਉਸ ਨੇ ਜਿੱਤ ਦਰਜ ਕੀਤੀ ਹੈ।