ਕਈ ਵਾਰ ਤੁਸੀਂ ਜਿੱਤਦੇ ਹੋ ਤਾਂ ਕਈ ਵਾਰ ਸਿੱਖਦੇ ਹੋ : ਵਿਜੇਂਦਰ

01/02/2020 5:25:37 PM

ਨਵੀਂ ਦਿੱਲੀ— ਰਾਜਨੀਤੀ ਦੇ ਮੈਦਾਨ 'ਚ ਕਰੀਅਰ ਦੀ ਨਵੀਂ ਪਾਰੀ ਦਾ ਆਗਾਜ਼ ਕਰ ਚੁੱਕੇ ਵਿਜੇਂਦਰ ਸਿੰਘ ਪਿਛਲੇ ਪੰਜ ਸਾਲਾਂ 'ਚ ਪੇਸ਼ੇਵਰ ਮੁੱਕੇਬਾਜ਼ੀ ਦਾ ਕੋਈ ਵੀ ਮੁਕਾਬਲਾ ਨਹੀਂ ਹਾਰੇ ਅਤੇ ਹੁਣ ਵਿਸ਼ਵ ਖਿਤਾਬ ਦੇ ਨਾਲ ਇਸ ਲੈਅ ਨੂੰ ਕਾਇਮ ਰਖਦਾ ਚਾਹੁੰਦੇ ਹਨ। ਭਾਰਤ ਨੂੰ ਮੁੱਕੇਬਾਜ਼ੀ ਅਤੇ ਵਿਸ਼ਵ ਚੈਂਪੀਅਨਸ਼ਿਪ 'ਚ ਓਲੰਪਿਕ ਦਾ ਪਹਿਲਾ ਤਮਗਾ ਦਿਵਾਉਣ ਵਾਲੇ ਵਿਜੇਂਦਰ ਦਾ ਪੇਸ਼ੇਵਰ ਸਰਕਟ 'ਚ 12.0 ਦਾ ਰਿਕਾਰਡ ਹੈ।

ਦਰਅਸਲ, ਵਿਜੇਂਦਰ ਨੇ ਕਿਹਾ, ''ਹੁਣ ਮੇਰੀ ਸਾਰੀ ਤਿਆਰੀ ਵਿਸ਼ਵ ਖਿਤਾਬ ਦੀ ਹੈ। ਮੈਂ ਇਸ ਸਾਲ ਤਿੰਨ-ਚਾਰ ਮੁਕਾਬਲੇ ਲੜਾਂਗਾ ਜਿਸ 'ਚੋਂ ਵਿਸ਼ਵ ਖਿਤਾਬ ਵੱਡਾ ਹੈ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਮੁਕਾਬਲਾ ਭਾਰਤ 'ਚ ਹੋਵੇ।'' ਉਨ੍ਹਾਂ ਨੇ ਨਵੰਬਰ 2019 'ਚ ਘਾਣਾ ਦੇ ਸਾਬਕਾ ਰਾਸ਼ਟਮੰਡਲ ਚੈਂਪੀਅਨ ਚਾਰਲਸ ਅਦਾਮੂ ਨੂੰ ਇਕ ਤਰਫਾ ਮੁਕਾਬਲੇ 'ਚ ਹਰਾਇਆ ਸੀ। ਪਿਛਲੇ ਪੰਜ ਸਾਲ 'ਚ ਵਿਜੇਂਦਰ ਨੂੰ ਇਕਮਾਤਰ ਹਾਰ ਲੋਕਸਭਾ ਚੋਣਾਂ 2019 'ਚ ਝੱਲਣੀ ਪਈ ਜਿਸ 'ਚ ਉਹ ਕਾਂਗਰਸ ਦੇ ਟਿਕਟ 'ਤੇ ਦਿੱਲੀ ਤੋਂ ਲੜੇ ਸਨ।

Tarsem Singh

This news is Content Editor Tarsem Singh