ਵਰਲਡ ਕੱਪ ਤੋਂ ਪਹਿਲਾਂ ਟੀਮ ਇੰਡੀਆ ਨੂੰ ਝਟਕਾ, ਵਿਜੇ ਸ਼ੰਕਰ ਹੋਏ ਸੱਟ ਦਾ ਸ਼ਿਕਾਰ

05/25/2019 1:08:56 PM

ਸਪੋਰਟਸ ਡੈਸਕ— ਵਰਲਡ ਕੱਪ 2019 ਦੇ ਪਹਿਲੇ ਵਾਰਮਅਪ ਮੈਚ ਤੋਂ ਪਹਿਲਾਂ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਸ਼ੁੱਕਰਵਾਰ ਨੂੰ ਕੀਤੇ ਜਾ ਰਹੇ ਪ੍ਰੈਕਟਿਸ ਸੈਸ਼ਨ ਦੇ ਦੌਰਾਨ ਭਾਰਤੀ ਟੀਮ ਦੇ ਆਲਰਾਊਂਡਰ ਵਿਜੇ ਸ਼ੰਕਰ ਸੱਟ ਦਾ ਸ਼ਿਕਾਰ ਹੋ ਗਏ ਹਨ। ਵਿਜੇ ਸ਼ੰਕਰ ਦੇ ਸੱਜੇ ਹੱਥ 'ਤੇ ਸੱਟ ਲੱਗੀ ਹੈ। ਟ੍ਰੇਨਿੰਗ ਸੈਸ਼ਨ ਦੇ ਦੌਰਾਨ ਲੱਗੀ ਇਸ ਸੱਟ ਦੇ ਬਾਅਦ ਵਿਜੇ ਆਪਣੀ ਪ੍ਰੈਕਟਿਸ ਵਿਚਾਲੇ ਹੀ ਛੱਡ ਡ੍ਰੈਸਿੰਗ ਰੂਮ ਵੱਲ ਚਲੇ ਗਏ। ਮੀਡੀਆ ਰਿਪੋਰਟਸ ਮੁਤਾਬਕ ਸ਼ੰਕਰ ਨੂੰ ਇਹ ਸੱਟ ਉਦੋਂ ਲੱਗੀ ਜਦੋਂ ਉਹ ਪ੍ਰੈਕਟਿਸ ਸੈਸ਼ਨ ਦੇ ਦੌਰਾਨ ਭਾਰਤੀ ਟੀਮ ਦੇ ਨੈੱਟ ਗੇਂਦਬਾਜ਼ ਖਲੀਲ ਅਹਿਮਦ ਦੀ ਇਕ ਗੇਂਦ ਨੂੰ ਪੁਲ ਸ਼ਾਟ ਖੇਡਣ ਦੀ ਕੋਸ਼ਿਸ਼ ਕਰ ਰਹੇ ਸਨ। 

ਸ਼ੰਕਰ ਦੀ ਸੱਟ ਨਾਲ ਵਧੀ ਟੀਮ ਇੰਡੀਆ ਦੀ 'ਮੁਸ਼ਕਿਲ'

ਸ਼ੰਕਰ ਉਸ ਗਰੁੱਪ ਦਾ ਹਿੱਸਾ ਸਨ ਜਿਸ 'ਚ ਮਹਿੰਦਰ ਸਿੰਘ ਧੋਨੀ ਅਤੇ ਹਾਰਦਿਕ ਪੰਡਯਾ ਸ਼ਾਮਲ ਸਨ। ਬੀ.ਸੀ.ਸੀ.ਆਈ. ਨੇ ਇਸ ਗੱਲ ਦੀ ਕੋਈ ਜਾਣਕਾਰੀ ਅਜੇ ਤਕ ਸ਼ੇਅਰ ਨਹੀਂ ਕੀਤੀ ਹੈ ਕਿ ਆਖਰ ਵਿਜੇ ਦੀ ਸੱਟ ਕਿੰਨੀ ਗੰਭੀਰ ਹੈ। ਉਨ੍ਹਾਂ ਨੂੰ ਸਕੈਨ ਕਰਾਉਣ ਲਈ ਭੇਜਿਆ ਗਿਆ ਸੀ। ਵਿਜੇ ਸ਼ਨੀਵਾਰ ਨੂੰ ਨਿਊਜ਼ੀਲੈਂਡ ਦੇ ਖਿਲਾਫ ਵਾਰਮਅਪ ਮੈਚ ਦੀ ਤਿਆਰੀ 'ਚ ਲੱਗੇ ਹੋਏ ਸਨ ਅਤੇ ਇਸ ਗੱਲ ਦੀ ਕੋਈ ਸੂਚਨਾ ਨਹੀਂ ਮਿਲ ਸਕੀ ਹੈ ਕਿ ਉਹ ਸ਼ਨੀਵਾਰ ਨੂੰ ਹੋਣ ਵਾਲੇ ਇਸ ਮੈਚ ਦਾ ਹਿੱਸਾ ਹੋਣਗੇ ਜਾਂ ਨਹੀਂ।

Tarsem Singh

This news is Content Editor Tarsem Singh