ਭਾਰਤ ਦਾ ਵਿਸ਼ਵ ਕੱਪ ਮੈਚ ਦੇਖਣ ਲਈ ਪੁੱਜਾ ਵਿਜੇ ਮਾਲਿਆ

06/09/2019 11:31:02 PM

ਲੰਦਨ — ਧੋਖਾਦੇਹੀ ਤੇ ਮਨੀ ਲਾਂਡਰਿੰਗ ਮਾਮਲੇ ਵਿਚ ਮੁਲਜ਼ਮ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਐਤਵਾਰ ਇਥੇ ਦਿ ਓਵਲ ਮੈਦਾਨ ਵਿਚ ਹਜ਼ਾਰਾਂ ਕ੍ਰਿਕਟ ਪ੍ਰੇਮੀਆਂ ਨਾਲ ਭਾਰਤ ਤੇ ਆਸਟਰੇਲੀਆ ਵਿਚਾਲੇ ਖੇਡਿਆ ਗਿਆ ਵਿਸ਼ਵ ਕੱਪ ਮੈਚ ਦੇਖਣ ਲਈ ਪੁੱਜਾ। ਆਪਣੀ ਟਿਕਟ ਲੈ ਕੇ ਸਟੇਡੀਅਮ ਅੰਦਰ ਦਾਖਲ ਹੁੰਦਿਆਂ ਮਾਲਿਆ ਨੇ ਕਿਹਾ ਕਿ ਮੈਂ ਇਥੇ ਮੈਚ ਦੇਖਣ ਲਈ ਆਇਆ ਹਾਂ। ਮੀਡੀਆ ਨਾਲ ਗੱਲਬਾਤ ਕਰਦਿਆਂ ਮਾਲਿਆ ਨੇ ਕਿਹਾ ਉਹ ਅੱਜ ਇੱਥੇ ਖੇਡ ਦੇਖਣ ਆਇਆ ਹਾਂ। ਦੱਸ ਦੇਈਏ ਕਿ ਮਾਲਿਆ ਨੂੰ ਪਹਿਲਾਂ ਵੀ ਕ੍ਰਿਕਟ ਸਟੇਡੀਅਮ 'ਚ ਮੈਚ ਦੇਖਦੇ ਹੋਏ ਦੇਖਿਆ ਗਿਆ ਹੈ।

 

Gurdeep Singh

This news is Content Editor Gurdeep Singh