ਭਗੌੜੇ ਵਿਜੇ ਮਾਲਿਆ ਦੀ 'ਯੂਨੀਵਰਸ ਬੌਸ' ਨਾਲ ਮੁਲਾਕਾਤ ਚਰਚਾ 'ਚ, ਗੇਲ ਨੂੰ ਦੱਸਿਆ 'ਚੰਗਾ ਦੋਸਤ'

06/22/2022 12:41:30 PM

ਨਵੀਂ ਦਿੱਲੀ- ਇੰਡੀਅਨ ਪ੍ਰੀਮੀਅਰ ਲੀਗ ਦੀ ਰਾਇਲ ਚੈਲੇਂਜਰਸ ਬੈਂਗਲੁਰੂ ਫਰੈਂਚਾਇਜ਼ੀ ਦੇ ਸਾਬਾਕ ਮਾਲਕ ਅਤੇ ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਇਕ ਵਾਰ ਫਿਰ ਚਰਚਾ ਵਿਚ ਹਨ। ਉਨ੍ਹਾਂ ਨੇ ਆਪਣੇ ਟਵਿਟਰ ਹੈਂਡਲ 'ਤੇ ਵੈਸਟਇੰਡੀਜ਼ ਦੇ ਦਿੱਗਜ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ। 'ਯੂਨੀਵਰਸ ਬੌਸ' ਦੇ ਨਾਮ ਨਾਲ ਮਸ਼ਹੂਰ ਗੇਲ ਨਾਲ ਤਸਵੀਰ ਸਾਂਝੀ ਕਰਦੇ ਹੋਏ ਮਾਲਿਆ ਨੇ ਉਨ੍ਹਾਂ ਨੂੰ ਪੁਰਾਣਾ ਦੋਸਤ ਦੱਸਿਆ ਹੈ। ਗੇਲ ਕਈ ਸਾਲਾਂ ਤੱਕ ਆਰ.ਸੀ.ਬੀ. ਦਾ ਹਿੱਸਾ ਰਹੇ ਹਨ।

ਇਹ ਵੀ ਪੜ੍ਹੋ: ਮਿਆਮੀ ਏਅਰਪੋਰਟ 'ਤੇ ਧੜੰਮ ਕਰਕੇ ਡਿੱਗੇ ਜਹਾਜ਼ ਨੂੰ ਲੱਗੀ ਭਿਆਨਕ ਅੱਗ, 126 ਲੋਕ ਸਨ ਸਵਾਰ (ਵੀਡੀਓ)

ਮਾਲਿਆ ਨੇ ਟਵੀਟ ਕੀਤਾ, 'ਮੇਰੇ ਚੰਗੇ ਦੋਸਤ ਕ੍ਰਿਸਟੋਫਰ ਹੈਨਰੀ ਗੇਲ, ਯੂਨੀਵਰਸ ਬੌਸ ਨਾਲ ਮੁਲਾਕਾਤ ਚੰਗੀ ਰਹੀ। ਜਦੋਂ ਮੈਂ ਉਨ੍ਹਾਂ ਨੂੰ ਆਰ.ਸੀ.ਬੀ. ਲਈ ਖ਼ਰੀਦਿਆ ਸੀ, ਉਦੋਂ ਤੋਂ ਸਾਡੀ ਚੰਗੀ ਦੋਸਤੀ ਹੈ।' ਮਾਲਿਆ ਨੇ ਜਿਵੇਂ ਹੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ, ਯੂਜ਼ਰਸ ਉਨ੍ਹਾਂ ਨੂੰ ਟਰੋਲ ਕਰਨ ਲੱਗੇ। ਇਕ ਯੂਜ਼ਰ ਨੇ ਲਿਖਿਆ, 'ਅੱਜ ਕੋਈ ਬੈਂਕ ਹੋਲੀਡੇਅ ਹੈ ਜੋ ਤੁਸੀਂ ਟਵੀਟ ਕੀਤਾ।' ਉਥੇ ਹੀ ਇਕ ਦੂਜੇ ਯੂਜ਼ਰ ਨੇ ਲਿਖਿਆ, 'ਘਰ ਆਜਾ ਪਰਦੇਸੀ ਤੇਰਾ ਦੇਸ਼ ਬੁਲਾਏ ਰੇ।' ਇਕ ਹੋਰ ਨੇ ਲਿਖਿਆ, 'ਪੈਸਾ ਵਾਪਸ ਕਰਦੇ ਭਰਾ ਬਹੁਤ ਤੰਗੀ ਚਾਲੂ ਹੈ।' ਇਸ ਤਰ੍ਹਾਂ ਕਈ ਯੂਜ਼ਰਸ ਨੇ ਆਪਣੀ-ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਇਹ ਵੀ ਪੜ੍ਹੋ: ਇਮਰਾਨ ਖਾਨ ਦੇ ਕਤਲ ਦੀ ਸਾਜ਼ਿਸ਼, ਅਫਗਾਨ ਅੱਤਵਾਦੀ ‘ਕੋਚੀ’ ਨੂੰ ਦਿੱਤੀ ਸੁਪਾਰੀ

ਗੇਲ ਨੂੰ ਪਹਿਲੀ ਵਾਰ 2011 ਵਿੱਚ ਆਰ.ਸੀ.ਬੀ. ਨੇ ਖ]ਰੀਦਿਆ ਸੀ। ਉਸ ਸਾਲ, ਗੇਲ ਨੇ ਤੂਫਾਨੀ ਬੱਲੇਬਾਜ਼ੀ ਕੀਤੀ ਸੀ ਅਤੇ ਟੀਮ ਨੂੰ ਫਾਈਨਲ ਤੱਕ ਪਹੁੰਚਾਇਆ ਸੀ। ਉਹ 2017 ਤੱਕ ਟੀਮ ਦੇ ਨਾਲ ਰਹੇ। ਗੇਲ ਨੇ ਆਰ.ਸੀ.ਬੀ. ਲਈ 91 ਮੈਚਾਂ ਵਿੱਚ 43.29 ਦੀ ਔਸਤ ਅਤੇ 154.40 ਦੀ ਸਟ੍ਰਾਈਕ ਰੇਟ ਨਾਲ 3420 ਦੌੜਾਂ ਬਣਾਈਆਂ, ਜਿਸ ਵਿੱਚ 21 ਅਰਧ ਸੈਂਕੜੇ ਅਤੇ 5 ਸੈਂਕੜੇ ਸ਼ਾਮਿਲ ਹਨ। ਨਾਲ ਹੀ, ਗੇਲ ਨੇ ਆਰ.ਸੀ.ਬੀ. ਲਈ ਖੇਡਦੇ ਹੋਏ ਸਨਸਨੀਖੇਜ਼ 175 ਨਾਬਾਦ ਦੌੜਾਂ ਬਣਾਈਆਂ, ਜੋ ਕਿ ਟੂਰਨਾਮੈਂਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਵਿਅਕਤੀਗਤ ਸਕੋਰ ਹੈ।

ਇਹ ਵੀ ਪੜ੍ਹੋ: 76 ਸਾਲਾ ਸੁਪਰਫਿੱਟ ਦਾਦੀ ਨੇ ਵੇਟ ਲਿਫਟਿੰਗ ਕਰ ਦੁਨੀਆ ਨੂੰ ਕੀਤਾ ਹੈਰਾਨ, ਕੈਂਸਰ ਨੂੰ ਮਾਤ ਦੇ ਤੋੜੇ 200 ਰਿਕਾਰਡ

 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry