ਫੋਰਸ ਇੰਡਆ ਤੋਂ ''ਇੰਡੀਆ'' ਹਟਾ ਸਕਦੈ ਵਿਜੇ ਮਾਲਿਆ

06/29/2017 3:17:29 AM

ਲੰਡਨ— ਭਗੌੜੇ ਵਪਾਰੀ ਵਿਜੇ ਮਾਲਿਆ ਦੀ ਫੋਰਸ ਇੰਡੀਆ ਫਾਰਮੂਲਾ ਵਨ ਟੀਮ ਨੂੰ ਜਲਦ ਹੀ ਨਵਾਂ ਨਾਂ ਫੋਰਸ ਵਨ ਮਿਲ ਸਕਦਾ ਹੈ ਕਿਉਂਕਿ ਉਸਦੇ ਚੋਟੀ ਦੇ ਅਧਿਕਾਰੀ ਓਤਮਾਰ ਸਜਾਫਨੌਰ ਨੇ ਸੰਕੇਤ ਦਿੱਤਾ ਹੈ ਕਿ ਨਾਂ ਬਦਲਣ ਨਾਲ ਸਿਲਵਰਸਟੋਨ ਸਥਿਤ ਟੀਮ ਨੂੰ ਵੱਧ ਵਿਸ਼ਵ ਪੱਧਰੀ ਸਪਾਂਰਸ ਮਿਲਣਗੇ। ਭਾਰਤ ਵਿਚ ਲੋੜੀਂਦਾ ਇਹ ਦਾਗੀ ਵਪਾਰੀ ਵੀ ਇਸ ਤੋਂ ਪਹਿਲਾਂ ਖੁਦ ਕਹਿ ਚੁੱਕਾ ਹੈ ਕਿ ਉਹ ਟੀਮ ਦਾ ਨਾਂ ਬਦਲਣ 'ਤੇ ਵਿਚਾਰ ਕਰ ਰਿਹਾ ਹੈ।