ਵਿਜੇ ਹਜ਼ਾਰੇ : ਚੰਡੀਗੜ੍ਹ ਨੇ ਅਸਮ ਨੂੰ ਹਰਾਇਆ

10/04/2019 8:42:37 PM

ਦੇਹਰਾਦੂਨ- ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਬਰਿੰਦਰ ਸਰਾਂ ਤੇ ਬਿਪੁਲ ਸ਼ਰਮਾ ਦੀਆਂ 3-3 ਵਿਕਟਾਂ ਦੀ ਮਦਦ ਨਾਲ ਚੰਡੀਗੜ੍ਹ ਨੇ ਵਿਜੇ ਹਜ਼ਾਰੇ ਟਰਾਫੀ ਵਨ ਡੇ ਕ੍ਰਿਕਟ ਟੂਰਨਾਮੈਂਟ ਦੇ ਪਲੇਟ ਵਰਗ 'ਚ ਅਸਮ ਨੂੰ 21 ਦੌੜਾਂ ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਚੰਡੀਗੜ੍ਹ 4 ਮੈਚਾਂ 'ਚੋਂ 12 ਅੰਕ ਲੈ ਕੇ ਪਲੇਟ ਵਰਗ ਵਿਚ ਚੋਟੀ 'ਤੇ ਹੈ। ਪਹਿਲਾਂ ਬੱਲੇਬਾਜ਼ੀ ਕਰਦਿਆਂ ਮੀਂਹ ਪ੍ਰਭਾਵਿਤ ਮੈਚ ਵਿਚ ਚੰਡੀਗੜ੍ਹ ਨੇ 7 ਵਿਕਟਾਂ 'ਤੇ 166 ਦੌੜਾਂ ਬਣਾਈਆਂ। ਮੀਂਹ ਕਾਰਨ ਮੈਚ ਪ੍ਰਤੀ ਟੀਮ 20 ਓਵਰਾਂ ਦਾ ਕਰ ਦਿੱਤਾ ਗਿਆ ਸੀ। ਅਸਮ ਲਈ ਪ੍ਰੀਤਮ ਦਾਸ ਨੇ 3 ਵਿਕਟਾਂ ਲਈਆਂ।
ਜਵਾਬ ਵਿਚ ਅਸਮ ਦੀ ਟੀਮ 19.5 ਓਵਰਾਂ ਵਿਚ 145 ਦੌੜਾਂ 'ਤੇ ਆਊਟ ਹੋ ਗਈ। ਸਰਾਂ ਨੇ 25 ਤੇ ਸ਼ਰਮਾ ਨੇ 14 ਦੌੜਾਂ ਦੇ ਕੇ 3-3 ਵਿਕਟਾਂ ਲਈਆਂ। ਪੁਡੂਚੇਰੀ ਤੇ ਨਾਗਾਲੈਂਡ ਅਤੇ ਉੱਤਰਾਖੰਡ ਤੇ ਮਿਜ਼ੋਰਮ ਵਿਚਾਲੇ ਪਲੇਟ ਵਰਗ ਦੇ ਮੈਚ ਮੀਂਹ ਕਾਰਨ ਨਹੀਂ ਹੋ ਸਕੇ।


Gurdeep Singh

Content Editor

Related News