ਮਹਿਲਾ ਟੀ20 ਵਿਸ਼ਵ ਕੱਪ ਫਾਈਨਲ 'ਚ ਆਇਆ ਦਰਸ਼ਕਾਂ ਦਾ ਹੜ੍ਹ, ਨਵਾਂ ਰਿਕਾਰਡ ਬਣਿਆ

03/08/2020 9:14:46 PM

ਮੈਲਬੋਰਨ— ਭਾਰਤ ਤੇ ਆਸਟਰੇਲੀਆ ਵਿਚਾਲੇ ਇਤਿਹਾਸਕ ਮੈਲਬਰਨ ਕ੍ਰਿਕਟ ਮੈਦਾਨ (ਐੱਮ. ਸੀ. ਜੀ.) 'ਤੇ ਐਤਵਾਰ ਨੂੰ ਖੇਡੇ ਗਏ ਮਹਿਲਾ ਟੀ-20 ਵਿਸ਼ਵ ਕੱਪ ਫਾਈਨਲ ਨੂੰ ਦੇਖਣ ਲਈ ਰਿਕਾਰਡ 86,174 ਦਰਸ਼ਕ ਪਹੁੰਚੇ। ਇਹ ਸਿਰਫ ਆਸਟਰੇਲੀਆ 'ਚ ਕਿਸੇ ਵੀ ਮਹਿਲਾ ਖੇਡ ਮੁਕਾਬਲੇ ਦੇ ਲਈ ਨਹੀਂ ਬਲਕਿ ਗਲੋਬਲ ਪੱਧਰ 'ਤੇ ਮਹਿਲਾ ਕ੍ਰਿਕਟ ਦੇ ਲਈ ਵੀ ਨਵਾਂ ਰਿਕਾਰਡ ਹੈ। ਇਸ ਤੋਂ ਪਹਿਲਾਂ ਟੂਰਨਾਮੈਂਟ ਦੇ 6 ਸੈਸ਼ਨਾਂ 'ਚ ਸਭ ਤੋਂ ਜ਼ਿਆਦਾ ਦਰਸ਼ਕ 2009 'ਚ ਇੰਗਲੈਂਡ ਤੇ ਨਿਊਜ਼ੀਲੈਂਡ ਦੇ ਵਿਚਾਲੇ ਖੇਡੇ ਗਏ ਫਾਈਨਲ ਨੂੰ ਦੇਖਣ ਪਹੁੰਚੇ ਸਨ। ਸਿਡਨੀ 'ਚ ਖੇਡੇ ਗਏ ਇਸ ਮੈਚ ਦੇ ਦੌਰਾਨ 12, 717 ਦਰਸ਼ਕ ਮੌਜੂਦ ਸਨ। ਇਸ ਮੈਚ ਨੂੰ ਇੰਗਲੈਂਡ ਨੇ ਜਿੱਤਿਆ ਸੀ।


ਆਈ. ਸੀ. ਸੀ. ਨੇ ਇਕ ਬਿਆਨ 'ਚ ਕਿਹਾ ਕਿ ਇਹ ਖੇਡ ਕਿੰਨਾ ਅੱਗੇ ਵਧਿਆ ਹੈ ਇਸਦਾ ਅੰਦਾਜਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ 11 ਸਾਲ 'ਚ ਦਰਸ਼ਕਾਂ ਦੀ ਸੰਖਿਆ 'ਚ 73,000 ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਆਸਟਰੇਲੀਆ ਦੀ ਐਸ਼ਲੇ ਗਾਰਡਨਰ ਨੇ ਕਿਹਾ ਕਿ ਮੈਂ ਕਦੀ ਨਹੀਂ ਸੋਚਿਆ ਸੀ ਕਿ ਇੰਨੇ ਦਰਸ਼ਕਾਂ ਦੇ ਸਾਹਮਣੇ ਖੇਡਾਂਗੀ। ਇੰਨੇ ਲੋਕਾਂ ਦੇ ਸਾਹਮਣੇ ਖੇਡਣਾ ਸ਼ਾਨਦਾਰ ਹੈ। ਮੈਚ ਸ਼ੁਰੂ ਹੋਣ ਤੋਂ 7 ਘੰਟੇ ਪਹਿਲਾਂ ਹੀ ਦਰਸ਼ਕ ਮੈਦਾਨ 'ਚ ਪਹੁੰਚਣ ਲੱਗੇ ਸਨ ਜੋ ਦੋਵਾਂ ਟੀਮਾਂ ਦੀ ਪੀਲੇ ਤੇ ਨੀਲੇ ਰੰਗ ਦੀ ਪੋਸ਼ਾਕ 'ਚ ਸੀ। ਸਟੇਡੀਅਮ ਤੋਂ ਇਲਾਵਾ ਟੈਲੀਵਿਜ਼ਨ ਤੇ ਡਿਜ਼ੀਟਲ ਮੀਡੀਆ 'ਤੇ ਇਸ ਵਿਸ਼ਵ ਕੱਪ ਨੂੰ ਖੂਬ ਦੇਖਿਆ ਗਿਆ। ਆਸਟਰੇਲੀਆ 'ਚ ਇਸ 'ਚ 1600 ਫੀਸਦੀ ਦਾ ਵਾਧਾ ਹੋਇਆ ਤਾਂ ਨਾਲ ਹੀ ਆਈ. ਸੀ. ਸੀ. ਦੇ ਡਿਜ਼ੀਟਲ ਤੇ ਸੋਸ਼ਲ ਮੀਡੀਆ ਦੇ ਮੰਚਾਂ 'ਤੇ 70.1 ਕਰੋੜ ਵਾਰ ਦੇਖਿਆ ਗਿਆ ਜੋ 2017 'ਚ ਖੇਡੇ ਗਏ ਵਨ ਡੇ ਵਿਸ਼ਵ ਕੱਪ ਤੋਂ 60 ਕਰੋੜ ਜ਼ਿਆਦਾ ਹੈ।

Gurdeep Singh

This news is Content Editor Gurdeep Singh