ਭਾਰਤੀ ਗ੍ਰੈਂਡਮਾਸਟਰ ਵਿਦਿਤ ਦਾ ਪ੍ਰਾਗ ਸ਼ਤਰੰਜ ਟੂਰਨਾਮੈਂਟ ''ਚ ਵਾਧਾ ਜਾਰੀ

02/16/2020 2:16:50 PM

ਪ੍ਰਾਗ— ਭਾਰਤੀ ਗ੍ਰੈਂਡ ਮਾਸਟਰ ਵਿਦਿਤ ਗੁਜਰਾਤੀ ਨੇ ਚੌਥੇ ਦੌਰ 'ਚ ਸਵੀਡਨ ਦੇ ਜੀ. ਐੱਮ. ਨਿਲਸ ਗ੍ਰੈਂਡੇਲੀਅਮ ਨਾਲ ਅੰਕ ਸਾਝੇ ਕਰਨ ਦੇ ਬਾਵਜੂਦ ਪ੍ਰਾਗ ਸ਼ਤਰੰਜ ਮਹਾਉਤਸਵ ਦੇ ਮਾਸਟਰਸ ਵਰਗ ਦੀ ਸੂਚੀ 'ਚ ਸਿੰਗਲ ਵਾਧਾ ਕਾਇਮ ਰੱਖੀ। ਹਰੀਕ੍ਰਿਸ਼ਨਾ ਨੂੰ ਤੀਜੇ ਦੌਰ 'ਚ ਦੁਨੀਆ ਦੇ ਚੋਟੀ ਦੇ ਜੂਨੀਅਰ ਖਿਡਾਰੀ ਅਲੀਰੇਜਾ ਫਿਰੌਜਾ ਤੋਂ ਹਾਰ ਮਿਲੀ ਸੀ। ਵਿਸ਼ਵਨਾਥਨ ਆਨੰਦ ਦੇ ਬਾਅਗ ਗੁਜਰਾਤੀ ਭਾਰਤ ਦੇ ਦੂਜੀ ਰੈਂਕਿੰਗ ਦੇ ਖਿਡਾਰੀ ਹਨ। ਉਹ ਗ੍ਰੈਂਡੇਲੀਅਮ ਨੂੰ ਹਰਾ ਨਹੀਂ ਸਕੇ ਅਤੇ 35 ਚਾਲ ਦੇ ਬਾਅਦ ਦੋਹਾਂ ਵਿਚਾਲੇ ਡਰਾਅ 'ਤੇ ਸਮਝੌਤਾ ਹੋਇਆ। ਹਰਿਕ੍ਰਿਸ਼ਨਾ ਨੇ 48 ਚਾਲ ਦੇ ਬਾਅਦ ਸ਼ੰਕਲੈਂਡ ਨਾਲ ਅੰਕ ਵੰਡੇ। ਪੰਜਵੇਂ ਦੌਰ 'ਚ ਗੁਜਰਾਤੀ ਦਾ ਸਾਹਮਣਾ ਫਿਰੌਜਾ ਨਾਲ ਹੋਵੇਗਾ ਜਦਕਿ ਹਰਿਕ੍ਰਿਸ਼ਨਾ ਰੂਸ ਦੇ ਨਿਕਿਤਾ ਵਿਤਿਯੁਗੋਵਾ ਨਾਲ ਭਿੜਨਗੇ।

Tarsem Singh

This news is Content Editor Tarsem Singh