ਪ੍ਰੈਕਟਿਸ ਮੈਚ ਵਿਚ ਭਾਰਤ ਖਿਲਾਫ ਜਿੱਤ ਨਾਲ ਸਾਡਾ ਹੌਸਲਾ ਵਧੇਗਾ : ਬੋਲਟ

05/26/2019 1:32:33 PM

ਲੰਡਨ : ਭਾਰਤ ਖਿਲਾਫ ਅਭਿਆਸ ਮੈਚ ਵਿਚ ਸਵਿੰਗ ਨਾਲ ਕਮਾਲ ਦਿਖਾਉਣ ਵਾਲੇ ਤੇਜ਼ ਗੇਂਦਬਾਜ਼ ਟ੍ਰੈਂਟ ਬੋਲਟ ਨੇ ਕਿਹਾ ਕਿ ਖਿਤਾਬ ਦੇ ਮਜ਼ਬੂਤ ਦਾਅਵੇਦਾਰ ਖਿਲਾਫ ਇਸ ਜਿੱਤ ਨਾਲ ਨਿਊਜ਼ੀਲੈਂਡ ਦਾ ਵਿਸ਼ਵ ਕੱਪ ਤੋਂ ਪਹਿਲਾਂ ਹੌਸਲਾ ਵਧੇਗਾ। ਬੋਲਟ ਨੇ 33 ਦੌੜਾਂ ਦੇ ਕੇ 4 ਵਿਕਟਾਂ ਲਈਆਂ ਜਿਸਦੀ ਬਦੌਲਤ ਨਿਊਜ਼ੀਲੈਂਡ ਨੇ ਭਾਰਤ ਨੂੰ 40 ਓਵਰਾਂ ਦੇ ਅੰਦਰ ਹੀ 179 ਦੌੜਾਂ 'ਤੇ ਆਊਟ ਕਰ ਦਿੱਤਾ। ਬੋਲਟ ਨੇ ਸ਼ਨੀਵਾਰ ਨੂੰ ਕੇਨਸਿੰਗਟਨ ਓਵਲ ਵਿਚ ਖੇਡੇ ਗਏ ਮੈਚ ਤੋਂ ਬਾਅਦ ਆਈ. ਸੀ. ਸੀ. ਨੂੰ ਕਿਹਾ, ''ਥੋੜਾ ਸਵਿੰਗ ਮਿਲਦੇ ਦੇਖਣਾ ਚੰਗਾ ਲੱਗਾ। ਮੈਨੂੰ ਹਰ ਜਗ੍ਹਾ ਅਜਿਹਾ ਵਿਕਟ ਪਸੰਦ ਆਏਗਾ। ਇਹ ਚੰਗੀ ਚੁਣੌਤੀ ਬਣਨ ਜਾ ਰਹੀ ਹੈ ਪਰ ਗੇਂਦਬਾਜ਼ੀ ਇਕਾਈ ਦੇ ਰੂਪ ਵਿਚ ਇਸ ਦੇ ਲਈ ਤਿਆਰ ਹਾਂ। ਅੱਜ ਦੇ ਮੈਚ ਤੋਂ ਬਾਅਦ ਅੱਗੇ ਲਈ ਸਾਡਾ ਥੋੜਾ ਹੌਸਲਾ ਵਧੇਗਾ।''

PunjabKesari

ਬੋਲਟ ਨੇ ਕਿਹਾ, ''ਹਾਂ ਪਰ ਜਦੋਂ ਗੇਂਦ ਸਵਿੰਗ ਨਹੀਂ ਲਵੇਗੀ ਤਾਂ ਸਭ ਤੋਂ ਵੱਡੀ ਚੁਣੌਤੀ ਹੋਵੇਗੀ। ਤਦ ਕਿਸ ਤਰ੍ਹਾਂ ਵਿਕਟਾਂ ਹਾਸਲ ਕਰਨੀਆਂ ਹਨ ਸਾਨੂੰ ਇਸ 'ਤੇ ਧਿਆਨ ਦੇਣਾ ਹੋਵੇਗਾ। ਅਸੀਂ ਜਾਣਦੇ ਹਾਂ ਕਿ ਬੱਲੇਬਾਜ਼ੀ ਟੀਮ ਲਈ ਸ਼ੁਰੂਆਤੀ ਵਿਕਟ ਕਿੰਨੇ ਮਾਇਨੇ ਰੱਖਦੇ ਹਨ। ਅਸੀਂ ਵੱਧ ਤੋਂ ਵੱਧ ਹਮਲਾਵਰ ਹੋਣਾ ਚਾਹੁੰਦੇ ਹਾਂ ਤਾਂ ਜੋ ਸ਼ੁਰੂਆਤ ਵਿਚ ਹੀ ਵਿਕਟਾਂ ਹਾਸਲ ਕਰ ਸਕੀਏ। ਅਸੀਂ ਜਾਣਦੇ ਹਾਂ ਕਿ ਟਾਪ ਆਰਡਰ ਵਿਚੋਂ 2-3 ਵਿਕਟਾਂ ਲੈਣ ਨਾਲ ਵਿਰੋਧੀ ਟੀਮ ਬਹੁਤ ਦਬਾਅ ਵਿਚ ਆ ਜਾਂਦੀ ਹੈ। ਮੇਰੀ ਰਣਨੀਤੀ ਗੇਂਦ ਨੂੰ ਅੱਗੇ ਪਿਚ ਕਰਾ ਕੇ ਵੱਧ ਤੋਂ ਵੱਧ ਸਵਿੰਗ ਕਰਾਉਣਾ ਹੈ।''


Related News