ਉਲਟਫੇਰ ਦਾ ਸ਼ਿਕਾਰ ਹੋਇਆ ਅਭਿਜੀਤ ਕੁੰਟੇ

11/02/2017 1:56:16 AM

ਪਟਨਾ— ਖਾਦੀ ਇੰਡੀਆ 5ਵੀਂ ਰਾਸ਼ਟਰੀ ਪੁਰਸ਼ ਪ੍ਰੀਮੀਅਰ ਸ਼ਤਰੰਜ ਚੈਂਪੀਅਨਸ਼ਿਪ-2017 ਦੇ 5ਵੇਂ ਰਾਊਂਡ ਵਿਚ 7 ਮੈਚਾਂ 'ਚੋਂ 3 ਦੇ ਨਤੀਜੇ ਨਿਕਲੇ, ਜਦਕਿ 4 ਮੈਚ ਡਰਾਅ ਰਹੇ। 5ਵੇਂ ਰਾਊਂਡ ਵਿਚ ਸਭ ਤੋਂ ਵੱਡਾ ਉਲਟਫੇਰ ਤਜਰਬੇਕਾਰ ਗ੍ਰੈਂਡ ਮਾਸਟਰ ਅਭਿਜੀਤ ਕੁੰਟੇ ਦਾ ਨੌਜਵਾਨ ਖਿਡਾਰੀ ਸੰਮੇਦ ਸ਼ੇਟੇ ਹੱਥੋਂ ਹਾਰਨਾ ਰਿਹਾ, ਜਦਕਿ ਇਕ ਹੋਰ ਮੁਕਾਬਲੇ ਵਿਚ ਗ੍ਰੈਂਡ ਮਾਸਟਰ ਆਰ. ਆਰ. ਲਕਸ਼ਮਣ ਨੇ ਨੈਸ਼ਨਲ ਚੈਲੰਜਰ ਜੇਤੂ ਦੀਪਨ ਚੱਕਰਵਰਤੀ ਨੂੰ ਲਗਾਤਾਰ ਤੀਸਰੀ ਹਾਰ ਦਾ ਸੁਆਦ ਚਖਾਇਆ। 
ਨੌਜਵਾਨ ਖਿਡਾਰੀ ਗ੍ਰੈਂਡ ਮਾਸਟਰ ਅਰਵਿੰਦ ਚਿਦਾਂਬਰਮ ਨੇ ਗ੍ਰੈਂਡ ਮਾਸਟਰ ਸਵਪਨਿਲ ਥੋਪਾੜੇ ਨੂੰ ਹਰਾਇਆ। ਇਸ ਜਿੱਤ ਦੇ ਨਾਲ ਹੀ ਅਰਵਿੰਦ ਹੁਣ ਸੁਨੀਲ ਨਾਰਾਇਣ ਅਤੇ ਲਲਿਤ ਬਾਬੂ ਦੇ ਨਾਲ 3.5 ਅੰਕ ਬਣਾ ਕੇ ਚੋਟੀ 'ਤੇ ਆ ਗਿਆ ਹੈ।