ਅਭਿਆਸ ਲਈ ‘ਲੋਕਲ ਟਰੇਨ’ ਦਾ ਸਹਾਰਾ ਲੈਣ ਵਾਲੇ ਓਸਤਵਾਲ ਅੰਡਰ-19 ਵਿਸ਼ਵ ਕੱਪ ’ਚ ਕਰ ਰਹੇ ਹਨ ਕਮਾਲ

01/18/2022 1:58:00 PM

ਪੁਣੇ (ਭਾਸ਼ਾ)- ਵਿੱਕੀ ਓਸਤਵਾਲ ਮਹਾਰਾਸ਼ਟਰ ਦੇ ਹਿੱਲ ਸਟੇਸ਼ਨ ਲੋਨਾਵਲਾ ’ਚ ਸ਼ੌਕੀਆਂ ਤੌਰ ’ਤੇ ਕ੍ਰਿਕਟ ਖੇਡਦੇ ਸਨ ਪਰ ਕੋਚ ਮੋਹਨ ਜਾਧਵ ਨੇ ਉਨ੍ਹਾਂ ਦੀ ਪ੍ਰਤਿਭਾ ਦੇਖਣ ਦੇ ਬਾਅਦ ਉਨ੍ਹਾਂ ਦੇ ਪਿਤਾ ਨੂੰ ਪੁਣੇ ਸ਼ਿਫਟ ਹੋਣ ਦਾ ਸੁਝਾਅ ਦਿੱਤਾ, ਜਿਸ ਤੋਂ ਬਾਅਦ ਭਾਰਤੀ ਅੰਡਰ-19 ਟੀਮ ਦੇ ਇਸ ਖਿਡਾਰੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। ਖੱਬੇ ਹੱਥ ਦੇ ਇਸ ਸਪਿਨਰ ਨੇ ਵੈਸਟ ਇੰਡੀਜ਼ ’ਚ ਆਈ. ਸੀ. ਸੀ. ਅੰਡਰ-19 ਵਿਸ਼ਵ ਕੱਪ ਦੇ ਪਹਿਲੇ ਮੈਚ ’ਚ ਦੱਖਣੀ ਅਫਰੀਕਾ ਖ਼ਿਲਾਫ਼ 5 ਵਿਕਟਾਂ ਲੈ ਕੇ ਭਾਰਤ ਦੀ ਜਿੱਤ ਦੀ ਕਹਾਣੀ ਲਿਖੀ। ਰਾਸ਼ਟਰੀ ਟੀਮ ਲਈ ਇਹ ਪ੍ਰਦਰਸ਼ਨ ਉਨ੍ਹਾਂ ਦੇ ਮਾਤਾ-ਪਿਤਾ ਦੀਆਂ ਦੁਆਵਾਂ ਅਤੇ ਤਿਆਗ ਦਾ ਅਸਰ ਹੈ।

ਇਹ ਵੀ ਪੜ੍ਹੋ: ਵਿਰਾਟ ਵੱਲੋਂ ਕਪਤਾਨੀ ਛੱਡਣ ਮਗਰੋਂ ਅਨੁਸ਼ਕਾ ਨੇ ਲਿਖਿਆ ਭਾਵੁਕ ਨੋਟ, 'ਤੁਸੀਂ ਹਮੇਸ਼ਾ ...'

ਉਨ੍ਹਾਂ ਦੇ ਕੋਚ ਮੋਹਨ ਜਾਧਵ ਨੇ ਕਿਹਾ, ‘ਇਹ ਮੁੰਡਾ ਲੋਨਾਵਾਲਾ ਦਾ ਰਹਿਣ ਵਾਲਾ ਹੈ। ਸ਼ੁਰੂਆਤ ’ਚ ਉਹ 9 ਸਾਲ ਦੀ ਉਮਰ ’ਚ ਵੇਂਗਸਰਕਰ ਅਕਾਦਮੀ ’ਚ ਕ੍ਰਿਕਟ ਖੇਡਣ ਲਈ ਮੁੰਬਈ ਗਿਆ ਸੀ, ਫਿਰ ਜਦੋਂ ਉਹ 10 ਸਾਲ ਦਾ ਸੀ, ਉਦੋਂ ਉਹ ਥੇਰਗਾਂਵ ’ਚ ਵੇਂਗਸਰਕਰ ਅਕਾਦਮੀ ਦੀ ਸ਼ਾਖਾ ’ਚ ਆਇਆ। ਉੱਥੇ ਹੀ ਉਸ ਦਾ ਸਫਰ ਸ਼ੁਰੂ ਹੋਇਆ। ਪੁਣੇ ’ਚ ਸ਼ਿਫਟ ਹੋਣ ਦਾ ਕਾਰਨ ਇਹ ਸੀ ਕਿ ਲੋਨਾਵਾਲਾ ਮੁੰਬਈ ਕ੍ਰਿਕਟ ਸੰਘ ਦੇ ਅਧਿਕਾਰ ਖੇਤਰ ’ਚ ਨਹੀਂ ਆਉਂਦਾ ਹੈ। ਇਹ ਮਹਾਰਾਸ਼ਟਰ ਕ੍ਰਿਕਟ ਸੰਘ ਦੇ ਅਧੀਨ ਆਉਂਦਾ ਹੈ।

ਇਹ ਵੀ ਪੜ੍ਹੋ: ਆਸਟ੍ਰੇਲੀਆ ਤੋਂ ਡਿਪੋਰਟ ਹੋਏ ਨੋਵਾਕ ਜੋਕੋਵਿਚ ਨੇ ਦੁਬਈ ਰਸਤਿਓਂ ਕੀਤੀ ਵਤਨ ਵਾਪਸੀ

ਇਸ 19 ਸਾਲ ਦੇ ਖਿਡਾਰੀ ਨੇ ਭਾਰਤ ਦੀ ਅੰਡਰ-19 ਏਸ਼ੀਆ ਕੱਪ ਜਿੱਤ ’ਚ ਵੀ ਮਹੱਤਵਪੂਰਣ ਭੂਮਿਕਾ ਨਿਭਾਈ ਸੀ। ਉਨ੍ਹਾਂ ਨੇ ਫਾਈਨਲ ’ਚ ਸ਼ਰੀਲੰਕਾ ਖ਼ਿਲਾਫ਼ 3 ਵਿਕਟਾਂ ਲਈਆਂ ਸਨ। ਜਾਧਵ ਨੇ ਕਿਹਾ, ‘ਉਸ ਦੇ ਪਿਤਾ ਅਤੇ ਉਸ ਨੇ (ਓਸਤਵਾਲ) 3 ਤੋਂ 4 ਸਾਲ ਤੱਕ ਲੋਕਲ ਟਰੇਨ ਰਾਹੀਂ ਯਾਤਰਾ ਕੀਤੀ। ਉਸ ਦੇ ਪਿਤਾ ਨੇ ਸਕੂਲ ਤੋਂ ਉਸ ਨੂੰ ਜਲਦੀ ਲਿਜਾਣ ਲਈ ਵਿਸ਼ੇਸ਼ ਆਗਿਆ ਲਈ ਸੀ ਤੇ ਫਿਰ ਲੋਨਾਵਾਲਾ ਤੋਂ ਟਰੇਨ ਰਾਹੀਂ ਚਿੰਚਵੜ ਦੀ ਯਾਤਰਾ ਕਰਦੇ ਸਨ। ਇਸ ’ਚ ਉਨ੍ਹਾਂ ਨੂੰ ਘੱਟ ਤੋਂ ਘੱਟ ਡੇਢ ਘੰਟਾ ਲੱਗਦਾ ਸੀ। ਕੁੱਲ ਮਿਲਾ ਕੇ ਉਹ ਰੋਜ਼ਾਨਾ 3 ਘੰਟੇ ਦੀ ਯਾਤਰਾ ਕਰਦੇ ਸਨ। ਜਾਧਵ ਨੂੰ ਉਦੋਂ ਲੱਗਾ ਕਿ ਅਕਾਦਮੀ ਨੇੜੇ ਕਿਸੇ ਥਾਂ ’ਤੇ ਸ਼ਿਫਟ ਹੋਣ ਨਾਲ ਉਸ ਦੀ ਯਾਤਰਾ ਦਾ ਸਮਾਂ ਬਚ ਜਾਏਗਾ। ਉਨ੍ਹਾਂ ਨੇ ਕਿਹਾ ਅਸੀਂ ਪਰਿਵਾਰ ਨੂੰ ਪੁਣੇ ਦੇ ਨੇੜੇ-ਤੇੜੇ ਰਹਿਣ ਦੀ ਬੇਨਤੀ ਕੀਤੀ ਅਤੇ ਉਹ ਇਸ ਲਈ ਤਿਆਰ ਹੋ ਗਏ। ਇਸ ਨਾਲ ਉਸ ਨੂੰ ਅਭਿਆਸ ਕਰਨ ਲਈ ਵਧੇਰੇ ਧਿਆਨ ਅਤੇ ਸਮਾਂ ਮਿਲਿਆ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry