ਵਾਇਕਾਮ 18 ਨੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਦੇ ਡਿਜੀਟਲ ਅਧਿਕਾਰ ਕੀਤੇ ਹਾਸਲ

08/17/2023 12:30:09 PM

ਮੁੰਬਈ- ਵਾਇਕਾਮ 18 ਨੇ ਜਿਓ ਸਿਨੇਮਾ 'ਤੇ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਬੁਡਾਪੇਸਟ 23 ਨੂੰ ਲਾਈਵ-ਸਟ੍ਰੀਮ ਕਰਨ ਲਈ ਵਿਸ਼ੇਸ਼ ਡਿਜੀਟਲ ਰਾਈਟਸ ਹਾਸਲ ਕਰਨ ਦਾ ਐਲਾਨ ਕੀਤਾ ਹੈ। 19 ਤੋਂ 27 ਅਗਸਤ ਤੱਕ ਦੁਨੀਆ ਦੇ ਚੋਟੀ ਦੇ ਐਥਲੀਟ ਖਿਤਾਬ ਲਈ ਬੁਡਾਪੇਸਟ 'ਚ ਇੱਕ ਦੂਜੇ ਦਾ ਸਾਹਮਣਾ ਕਰਨਗੇ। ਭਾਰਤੀ ਦਲ 'ਚ 28 ਐਥਲੀਟ ਸ਼ਾਮਲ ਹੋਣਗੇ ਜਿਨ੍ਹਾਂ ਵਿੱਚ ਉਲੰਪਿਕ ਚੈਂਪੀਅਨ ਅਤੇ 2022 ਵਿਸ਼ਵ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜੇਤੂ ਨੀਰਜ ਚੋਪੜਾ ਵੀ ਸ਼ਾਮਲ ਹੈ। 

ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਮਗਾ ਜਿੱਤਣ ਵਾਲੇ ਲੌਂਗ-ਜੰਪ ਖਿਡਾਰੀ ਮੁਰਲੀ ਸ਼੍ਰੀਸ਼ੰਕਰ 'ਤੇ ਵੀ ਨਜ਼ਰਾਂ ਰਹਿਣਗੀਆਂ। 28 ਐਥਲੀਟਾਂ ਵਿੱਚੋਂ 15 ਪਹਿਲੀ ਵਾਰ ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ 'ਚ ਹਿੱਸਾ ਲੈਣਗੇ। 19 ਸਾਲ ਦੀ ਉਮਰ 'ਚ ਸਾਬਕਾ ਵਿਸ਼ਵ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਦੀ ਚਾਂਦੀ ਤਮਗਾ ਜੇਤੂ ਸ਼ੈਲੀ ਸਿੰਘ ਦਲ ਦੀ ਸਭ ਤੋਂ ਘੱਟ ਉਮਰ ਦੀ ਮੈਂਬਰ ਹੈ। 

ਇਹ ਵੀ ਪੜ੍ਹੋ : ਆਈ. ਸੀ. ਸੀ. ਟੀ20 ਰੈਂਕਿੰਗ : ਸ਼ੁਭਮਨ ਨੂੰ ਫਾਇਦਾ, ਜਾਇਸਵਾਲ ਤੇ ਕੁਲਦੀਪ ਵੀ ਅੱਗੇ ਵਧੇ

ਵਾਇਕਾਮ 18 ਸਪੋਰਟਸ ਦੀ ਰਣਨੀਤੀ, ਸਾਂਝੇਦਾਰੀ ਅਤੇ ਪ੍ਰਾਪਤੀ ਦੇ ਪ੍ਰਮੁੱਖ ਹਰਸ਼ ਸ਼੍ਰੀਵਾਸਤਵ ਨੇ ਕਿਹਾ, 'ਵਿਸ਼ਵ ਐਥਲੈਟਿਕਸ ਚੈਂਪੀਅਨਸ਼ਿਪ ਬੁਡਾਪੇਸਟ 23 ਦੇ ਅਧਿਕਾਰਾਂ ਨੂੰ ਸੁਰੱਖਿਅਤ ਕਰਨਾ ਸਾਡੇ ਦਰਸ਼ਕਾਂ ਨੂੰ ਉਨ੍ਹਾਂ ਦੇ ਪਸੰਦੀਦਾ ਸਟੇਜ ਉੱਤੇ ਬਿਨਾਂ ਕਿਸੇ ਰੁਕਾਵਟ ਦੇ ਉੱਚ ਪੱਧਰੀ ਵਿਸ਼ਵ ਖੇਡ ਕਾਂਟੈਂਟ ਪੇਸ਼ ਕਰਨਾ ਸਾਡੀ ਵਚਨਬੱਧਤਾ ਦਾ ਸਬੂਤ ਹੈ। ਅਸੀਂ ਪ੍ਰਸ਼ੰਸਕਾਂ ਨੂੰ ਇੱਕ ਆਕਰਸ਼ਕ ਪੇਸ਼ਕਾਰੀ ਦੀ ਪੇਸ਼ਕਸ਼ ਕਰਨ ਨੂੰ ਲੈ ਕੇ ਉਤਸਾਹਿਤ ਹਾਂ ਜਿਸ 'ਚ ਲਾਈਵ ਐਕਸ਼ਨ ਦੇ ਰੋਮਾਂਚ ਦੇ ਨਾਲ-ਨਾਲ ਚੈਂਪੀਅਨਸ਼ਿਪ ਦੇ ਲਈ ਭਾਰਤ ਦੇ ਸਰਵਸ਼੍ਰੇਸ਼ਠ ਐਥਲੀਟਾਂ ਦੀ ਯਾਤਰਾ ਦੀ ਵਿਸ਼ੇਸ਼ ਝਲਕ ਵੀ ਸ਼ਾਮਲ ਹੈ।'

ਲਾਈਵ-ਵਿਊਇੰਗ ਤਜਰਬੇ ਨੂੰ ਬਿਹਤਰ ਬਣਾਉਣ ਲਈ ਜਿਓਸਿਨੇਮਾ 360 ਡਿਗਰੀ ਕਵਰੇਜ ਪੇਸ਼ ਕਰੇਗਾ ਜਿਸ 'ਚ ਖ਼ਾਸ ਭਾਰਤੀ ਐਥਲੀਟਾਂ ਦੀ ਝਲਕ, ਵਿਸ਼ੇਸ਼ ਇੰਟਰਵਿਊ, ਵਿਸ਼ਲੇਸ਼ਣ ਅਤੇ ਮਾਹਿਰਾਂ ਦੀ ਸਲਾਹ ਸ਼ਾਮਲ ਹੋਵੇਗੀ। ਦਰਸ਼ਕ ਜਿਓਸਿਨੇਮਾ (ਆਈ. ਓ. ਐੱਸ ਤੇ ਐਂਡ੍ਰਾਇਡ and) ਡਾਉਨਲੋਡ ਕਰਕੇ ਆਪਣਾ ਪਸੰਦੀਦਾ ਖੇਡ ਦੇਖ ਸਕਦੇ ਹਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।

Tarsem Singh

This news is Content Editor Tarsem Singh