ਵੇਟਲ ਨੇ ਹੈਮਿਲਟਨ ਨੂੰ ਹਰਾ ਕੇ ਜਿੱਤੀ ਆਸਟਰੇਲੀਆਈ ਗ੍ਰਾਂ. ਪ੍ਰੀ.

03/26/2018 11:24:30 AM

ਮੈਲਬੋਰਨ (ਏ.ਐੱਫ.ਪੀ.)— ਸੇਬੇਸਟੀਅਨ ਵੇਟਲ ਨੇ ਵਿਸ਼ਵ ਚੈਂਪੀਅਨ ਲੂਈਸ ਹੈਮਿਲਟਨ ਨੂੰ ਰੋਮਾਂਚਕ ਮੁਕਾਬਲੇ 'ਚ ਪਛਾੜ ਕੇ ਸੈਸ਼ਨ ਦੀ ਪਹਿਲੀ ਆਸਟਰੇਲੀਆਈ ਫਾਰਮੂਲਾ ਵਨ ਗ੍ਰਾਂ. ਪ੍ਰੀ. ਜਿੱਤ ਲਈ।
ਚਾਰ ਵਾਰ ਦੇ ਚੈਂਪੀਅਨ ਫੇਰਾਰੀ ਦੇ ਵੇਟਲ ਦੀ ਮੈਲਬੋਰਨ ਵਿਚ ਇਹ ਲਗਾਤਾਰ ਦੂਜੀ ਤੇ ਕੁਲ ਤੀਜੀ ਜਿੱਤ ਹੈ। ਫੇਰਾਰੀ ਦਾ ਕਿਮੀ ਰੇਕੋਨੇਨ ਤੀਜੇ ਸਥਾਨ 'ਤੇ ਹੈ, ਜਦਕਿ ਰੈੱਡਬੁੱਲ ਦਾ ਡੇਨੀਅਲ ਰਿਕਾਰਡੋ ਚੌਥੇ ਸਥਾਨ'ਤੇ ਰਿਹਾ।ਵੇਟਲ ਦੀ 200ਵੀਂ ਗ੍ਰਾਂ. ਪ੍ਰੀ. ਵਿਚ ਇਹ 48ਵੀਂ ਜਿੱਤ ਸੀ। ਉਹ 2011 ਵਿਚ ਰੈੱਬਡੁੱਲ ਲਈ ਮੈਲਬੋਰਨ ਵਿਚ ਤੇ ਪਿਛਲੇ ਸਾਲ ਫੇਰਾਰੀ ਵਲੋਂ ਜਿੱਤ ਚੁੱਕਾ ਹੈ।