ਲੰਬੇ ਰਿਲੇਸ਼ਨਸ਼ਿਪ ਤੋਂ ਬਾਅਦ ਵਰੁਣ ਚੱਕਰਵਰਤੀ ਪ੍ਰੇਮਿਕਾ ਨਾਲ ਬੱਝੇ ਵਿਆਹ ਦੇ ਬੰਧਨ ''ਚ (ਵੀਡੀਓ)

12/13/2020 4:31:58 PM

ਸਪੋਰਟ ਡੈਸਕ: ਆਈ.ਪੀ.ਐੱਲ. ਫ੍ਰੈਂਚਾਇਜੀ ਟੀਮ ਕੋਲਕਾਤਾ ਨਾਈਟ ਰਾਈਡਰਸ ਨੇ ਸਟਾਰ ਸਪਿਨਰ ਵਰੁਣ ਚੱਕਰਵਰਤੀ ਨੇ ਲੰਬੇ ਰਿਲੇਸ਼ਨਸ਼ਿਪ ਤੋਂ ਬਾਅਦ ਪ੍ਰੇਮਿਕਾ ਨੇਹਾ ਖੇਡੇਕਰ ਨਾਲ ਚੇਨਈ 'ਚ ਵਿਆਹ ਕਰ ਲਿਆ ਹੈ। ਫ੍ਰੈਂਚਾਇਜੀ ਨੇ ਇਕ ਵੀਡੀਓ ਸ਼ੇਅਰ ਕਰਕੇ ਚੱਕਰਵਰਤੀ ਅਤੇ ਨੇਹਾ ਦੇ ਵਿਆਹ ਦੀ ਜਾਣਕਾਰੀ ਸਾਂਝੀ ਕੀਤੀ ਹੈ। ਚੱਕਰਵਰਤੀ ਨੂੰ ਆਸਟ੍ਰੇਲੀਆ ਦੇ ਖ਼ਿਲਾਫ਼ ਟੀ20 ਇੰਟਰਨੈਸ਼ਨਲ ਸੀਰੀਜ਼ 'ਚ ਰੱਖਿਆ ਗਿਆ ਸੀ ਪਰ ਸੱਟ ਲੱਗਣ ਦੀ ਵਜ੍ਹਾ ਨਾਲ ਉਹ ਆਸਟ੍ਰੇਲੀਆ ਨਹੀਂ ਜਾ ਸਕਦੇ ਸਨ।


ਕੇ.ਕੇ.ਆਰ. ਨੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਵਰੁਣ ਚੱਕਰਵਰਤੀ ਅਤੇ ਨੇਹਾ ਨੂੰ ਵਿਆਹ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਕਿ ਚੱਕਰਵਰਤੀ ਅਤੇ ਨੇਹਾ ਨੂੰ ਕੋਲਕਾਤਾ ਨਾਈਟ ਰਾਈਡਰਸ ਪਰਿਵਾਰ ਵੱਲੋਂ ਬਹੁਤ ਵਧਾਈ ਜੋ ਪਤੀ-ਪਤਨੀ ਦੇ ਰੂਪ 'ਚ ਆਪਣੇ ਜੀਵਨ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਵਰੁਣ ਅਤੇ ਨੇਹਾ ਨੇ ਮੂਲ ਰੂਪ ਨਾਲ ਇਸ ਸਾਲ ਦੇ ਸ਼ੁਰੂਆਤ 'ਚ ਵਿਆਹ ਕਰਨਾ ਸੀ ਪਰ ਕੋਰੋਨਾ ਵਾਇਰਸ ਦੇ ਕਾਰਨ ਵਿਆਹ ਮੁਅੱਤਲ ਕਰਨਾ ਪਿਆ। ਕੋਰੋਨਾ ਕਾਰਨ ਹੋਈ ਤਾਲਾਬੰਦੀ 'ਚ ਵਰੁਣ ਜਿਥੇ ਚੇਨਈ 'ਚ ਫਸ ਗਏ ਸਨ ਉੱਧਰ ਨੇਹਾ ਨੇ ਤਾਲਾਬੰਦੀ ਦੌਰਾਨ ਮੁੰਬਈ 'ਚ ਆਪਣਾ ਸਮਾਂ ਬਿਤਾਇਆ ਸੀ।

 

 
 
 
 
 
View this post on Instagram
 
 
 
 
 
 
 
 
 
 
 

A post shared by Kolkata Knight Riders (@kkriders)

ਵਰੁਣ ਨੂੰ ਪਿਛਲੇ ਮਹੀਨੇ ਆਈ.ਪੀ.ਐੱਲ. 2020 'ਚ ਆਪਣੇ ਪ੍ਰਦਰਸ਼ਨ ਲਈ ਇਨਾਮ ਦਿੱਤਾ ਗਿਆ ਸੀ। ਉਨ੍ਹਾਂ ਨੇ ਆਈ.ਪੀ.ਐੱਲ. 2020 ਦੌਰਾਨ ਕੇ.ਕੇ.ਆਰ. ਲਈ 13 ਮੈਚਾਂ 'ਚ 17 ਵਿਕਟਾਂ ਆਪਣੇ ਨਾਂ ਕੀਤੀਆਂ ਸਨ। ਉਹ ਇਸ ਸੀਜ਼ਨ 'ਚ ਆਈ.ਪੀ.ਐੱਲ. 'ਚ ਇਕ ਮੈਚ 'ਚ 5 ਵਿਕਟਾਂ ਲੈਣ ਵਾਲੇ ਇਕੋ-ਇਕ ਗੇਂਦਬਾਜ਼ ਸਨ। ਤਾਮਿਲਨਾਡੂ ਦਾ ਇਹ ਸਪਿਨਰ ਇਸ ਤੋਂ ਪਹਿਲਾਂ ਕਿੰਗਸ ਇਲੈਵਨ ਪੰਜਾਬ 'ਚ ਸੀ ਅਤੇ ਆਈ.ਪੀ.ਐੱਲ. 2020 ਤੋਂ ਪਹਿਲਾਂ ਕੇ.ਕੇ.ਆਰ. ਨੇ 8.4 ਕਰੋੜ ਦੀ ਬੋਲੀ ਲਗਾ ਕੇ ਉਸ ਨੂੰ ਆਪਣੀ ਟੀਮ 'ਚ ਸ਼ਾਮਲ ਕੀਤਾ ਸੀ।

 

Aarti dhillon

This news is Content Editor Aarti dhillon