ਵਾਲਮਿਕੀ, ਹਰਜੀਤ ਦਾ ਡੱਚ ਕਲੱਬ ਨਾਲ ਕਰਾਰ, ਯੂਰੋ ਹਾਕੀ ਲੀਗ ''ਚ ਖੇਡਣਗੇ

07/24/2019 1:37:11 PM

ਨਵੀਂ ਦਿੱਲੀ : ਭਾਰਤੀ ਹਾਕੀ ਖਿਡਾਰੀ ਦੇਵਿੰਦਰ ਵਾਲਮਿਕੀ ਅਤੇ ਹਰਜੀਤ ਸਿੰਘ ਨੇ ਨੀਦਰਲੈਂਡ ਦੇ ਕਲੱਬ ਐੱਚ. ਜੀ. ਸੀ. ਦੇ ਨਾਲ 2019-20 ਸੈਸ਼ਨ ਲਈ ਕਰਾਰ ਕੀਤਾ ਹੈ ਅਤੇ ਇਸ ਦੌਰਾਨ ਉਹ ਆਗਾਮੀ ਯੂਰੋ ਹਾਕੀ ਲੀਗ ਦੇ ਮੈਚ ਵੀ ਖੇਡਣਗੇ। ਵਾਲਮਿਕੀ ਅਤੇ ਹਰਜੀਤ ਦੋਵੇਂ ਮਿਡਫੀਲਡਰ ਹਨ ਅਤੇ ਅਜੇ ਰਾਸ਼ਟਰੀ ਟੀਮ ਦਾ ਹਿੱਸਾ ਨਹੀਂ ਹਨ। ਯੂਰੋ ਹਾਕੀ ਲੀਗ ਵਿਚ ਉਹ 4 ਅਕਤੂਬਰ ਨੂੰ ਬਾਰਸੀਲੋਨਾ ਵਿਚ ਡੈਬਿਯੂ ਕਰਨਗੇ। ਐੱਚ. ਜੀ. ਸੀ. ਨੇ 2011 ਵਿਚ ਯੂਰੋ ਹਾਕੀ ਲੀਗ ਦਾ ਖਿਤਾਬ ਜਿੱਤਿਆ ਸੀ ਪਰ ਇਸ ਤੋਂ ਬਾਅਦ ਉਹ ਪਹਿਲ ਵਾਰ ਇਸ ਟੂਰਨਾਮੈਂਟ ਵਿਚ ਖੇਡੇਗਾ। ਵਾਲਮਿਕੀ ਰਿਓ ਓਲੰਪਿਕ 2016 ਦੀ ਭਾਰਤੀ ਟੀਮ ਦਾ ਹਿੱਸਾ ਸੀ। ਉਸਨੇ ਹੁਣ ਤੱਕ ਭਾਰਤ ਵੱਲੋਂ 48 ਮੈਚ ਖੇਡੇ ਹਨ। ਹਰਜੀਤ 2016 ਜੂਨੀਅਰ ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਸਨ। ਉਸਨੇ ਰਾਸ਼ਟਰੀ ਟੀਮ ਵੱਲੋਂ 52 ਮੈਚ ਖੇਡੇ ਹਨ।