ਪਿੱਚ ਸਕਾਉਣ ਲਈ ਵੈਕਿਊਮ ਕਲੀਨਰ, ਸਟੀਮ ਆਇਰਨ ਤੇ ਹੇਅਰ ਡ੍ਰਾਇਰ ਦਾ ਲਿਆ ਸਹਾਰਾ

01/06/2020 12:30:19 AM

ਗੁਹਾਟੀ— ਭਾਰਤ ਤੇ ਸ਼੍ਰੀਲੰਕਾ ਵਿਚਾਲੇ ਪਹਿਲਾ ਟੀ-20 ਕੌਮਾਂਤਰੀ ਕ੍ਰਿਕਟ ਮੈਚ ਮੀਂਹ ਕਾਰਣ ਐਤਵਾਰ ਨੂੰ ਇੱਥੇ ਬਿਨਾਂ ਗੇਂਦ ਸੁੱਟੇ ਰੱਦ ਕਰ ਦਿੱਤਾ ਗਿਆ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਟਾਸ ਜਿੱਤ ਕੇ ਸ਼੍ਰੀਲੰਕਾ ਨੂੰ ਪਹਿਲਾਂ ਬੱਲੇਬਾਜ਼ੀ ਲਈ ਸੱਦਾ ਦਿੱਤਾ ਸੀ ਪਰ ਖੇਡ ਸ਼ੁਰੂ ਹੋਣ ਤੋਂ ਕੁਝ ਦੇਰ ਪਹਿਲਾਂ ਤੇਜ਼ ਮੀਂਹ ਸ਼ੁਰੂ ਹੋ ਗਿਆ। ਮੀਂਹ ਰੁਕਣ ਤੋਂ ਬਾਅਦ ਪਿੱਚ 'ਤੇ ਕੁਝ ਗਿੱਲੇ ਸਥਾਨ ਸਨ, ਜਿਨ੍ਹਾਂ ਨੂੰ ਸੁਕਾਉਣ ਲਈ ਕਾਫੀ ਜੱਦੋ-ਜਹਿਦ ਕਰਨੀ ਪਈ। ਅੰਪਾਇਰਾਂ ਨੇ ਸਥਾਨਕ ਸਮੇਂ ਅਨੁਸਾਰ 9.30 ਮਿੰਟ ਵਿਚ ਆਖਰੀ ਵਾਰ ਨਿਰੀਖਣ ਕਰਨ ਤੋਂ ਬਾਅਦ ਮੈਚ ਰੱਦ ਕਰਨ ਦਾ ਫੈਸਲਾ ਕੀਤਾ, ਜਿਸ ਨਾਲ ਮੀਂਹ ਦੇ ਬਾਵਜੂਦ ਵੱਡੀ ਗਿਣਤੀ ਵਿਚ ਸਟੇਡੀਅਮ ਵਿਚ ਮੌਜੂਦ ਦਰਸ਼ਕ ਨਿਰਾਸ਼ ਹੋ ਗਏ।


ਭਾਰਤ ਤੇ ਸ਼੍ਰੀਲੰਕਾ ਵਿਚਾਲੇ ਰੱਦ ਹੋਣ ਵਾਲੇ ਪਹਿਲੇ ਟੀ-20 ਮੁਕਾਬਲੇ ਤੋਂ ਪਹਿਲਾਂ ਪਿੱਚ ਤੇ ਆਸ-ਪਾਸ ਦੇ ਖੇਤਰ ਨੂੰ ਸੁਕਾਉਣ ਲਈ ਵੈਕਿਊਮ ਕਲੀਨਰ, ਸਟੀਮ ਆਇਰਨ ਤੇ ਹੇਅਰ ਡ੍ਰਾਇਰ ਦਾ ਸਹਾਰਾ ਲਿਆ ਗਿਆ। ਪਿੱਚ ਦੇ ਆਸ-ਪਾਸ ਦੇ ਗਿੱਲੇ ਪਏ ਹਿੱਸਿਆਂ ਨੂੰ ਸੁਕਾਉਣ ਲਈ ਪਹਿਲਾਂ ਵੈਕਿਊਮ ਕਲੀਨਰ ਦਾ ਸਹਾਰਾ ਲਿਆ ਗਿਆ ਤੇ ਫਿਰ ਹਲਕੇ ਰੋਲਰ ਦਾ ਵੀ ਇਸਤੇਮਾਲ ਕੀਤਾ ਗਿਆ। ਹੈਰਾਨੀ ਤਾਂ ਉਸ ਸਮੇਂ ਹੋਈ ਜਦੋਂ ਪਿੱਚ 'ਤੇ ਗਿੱਲੇ ਹਿੱਸੇ ਨੂੰ ਸਕਾਉਣ ਲਈ ਸਟੀਮ ਆਇਰਨ ਤੇ ਹੇਅਰ ਡ੍ਰਾਇਰ ਦਾ ਵੀ ਸਹਾਰਾ ਲਿਆ ਗਿਆ। ਕ੍ਰਿਕਟ ਮੈਚਾਂ ਵਿਚ ਪਹਿਲਾਂ ਵੀ ਅਜਿਹਾ ਹੋਇਆ ਹੈ ਕਿ ਪਿੱਚ ਨੂੰ ਸਕਾਉਣ ਲਈ ਹੈਲੀਕਾਪਟਰ ਤਕ ਦਾ ਸਹਾਰਾ ਲਿਆ ਗਿਆ ਸੀ।  

Gurdeep Singh

This news is Content Editor Gurdeep Singh