ਸੋਨ ਤਮਗੇ ਨਾਲ ਖੇਡ ਨੂੰ ਅਲਵਿਦਾ ਕਹਿਣਾ ਚਾਹੁੰਦਾ ਹੈ ਦੁਨੀਆ ਦਾ ਇਹ ਸਭ ਤੋਂ ਮਸ਼ਹੂਰ ਦੌੜਾਕ

08/01/2017 12:43:44 PM

ਲੰਡਨ— ਚੈਂਪੀਅਨ ਫਰਾਟਾ ਦੌੜਾਕ ਉਸੇਨ ਬੋਲਟ ਜਦੋਂ ਇਸ ਹਫਤੇ ਲੰਡਨ 'ਚ ਆਈ.ਏ.ਏ.ਐੱਫ ਵਿਸ਼ਵ ਚੈਂਪੀਅਨਸ਼ਿਪ ਦੇ ਲਈ ਉਤਰਨਗੇ ਤਾਂ ਉਨ੍ਹਾਂ ਦੀਆਂ ਨਜ਼ਰਾਂ ਰਿਕਾਰਡ ਸੋਨ ਤਮਗਿਆਂ ਦੇ ਨਾਲ ਟਰੈਕ ਨੁੰ ਅਲਵਿਦਾ ਕਹਿਣ 'ਤੇ ਹੋਣਗੀਆਂ। ਬੀਜਿੰਗ ਓਲੰਪਿਕ 2008 'ਚ ਦੋਹਰੇ ਨਿਜੀ ਸੋਨ ਤਮਗੇ ਜਿੱਤਣ ਦੇ ਬਾਅਦ ਬੋਲਟ ਦਾ ਦਬਦਬਾ ਰਿਹਾ ਹੈ। ਉਨ੍ਹਾਂ ਨੇ ਅੱਠ ਓਲੰਪਿਕ ਸੋਨ ਅਤੇ 11 ਵਿਸ਼ਵ ਖਿਤਾਬ ਜਿੱਤੇ ਹਨ। 

ਬਰਲਿਨ 'ਚ 2009 ਵਿਸ਼ਵ ਚੈਂਪੀਅਨਸ਼ਿਪ 'ਚ 100 ਅਤੇ 200 ਮੀਟਰ ਦਾ ਖਿਤਾਬ ਕ੍ਰਮਵਾਰ 9.58 ਅਤੇ 19.19 ਸਕਿੰਟ 'ਚ ਜਿੱਤਣ ਵਾਲੇ ਬੋਲਟ ਨੇ 2011, 2013, 2015 'ਚ 100, 200 ਅਤੇ ਚਾਰ ਗੁਣਾ 100 ਮੀਟਰ ਰਿਲੇ ਖਿਤਾਬ ਜਿੱਤੇ। ਉਨ੍ਹਾਂ ਨੇ 2012 ਲੰਡਨ ਅਤੇ 2016 ਓਲੰਪਿਕ 'ਚ ਵੀ ਤਿੰਨ ਸੋਨ ਤਮਗੇ ਜਿੱਤੇ। ਬੋਲਟ ਨੇ ਹਾਲ ਹੀ 'ਚ ਮੋਨਾਕੋ 'ਚ ਕਿਹਾ ਸੀ ਕਿ ਮੇਰਾ ਮੁੱਖ ਟੀਚਾ ਲੰਡਨ 'ਚ ਜਿੱਤਣਾ ਹੈ। ਮੈਂ ਜਿੱਤ ਦੇ ਨਾਲ ਵਿਦਾਈ ਲੈਣਾ ਚਾਹੁੰਦਾ ਹਾਂ। ਬੋਲਟ ਦੀ ਇਸ ਦੌੜ 'ਤੇ ਦੁਨੀਆ ਭਰ ਦੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਲੱਗੀਆਂ ਹੋਣਗੀਆਂ। ਉਮੀਦ ਹੈ ਕਿ ਉਹ ਆਪਣੇ ਪ੍ਰਸ਼ੰਸਕਾਂ ਨੂੰ ਨਿਰਾਸ਼ ਨਹੀਂ ਕਰਨਗੇ।