ਓਲੰਪਿਕਸ : ਅਮਰੀਕਾ ਨੇ ਬ੍ਰਾਜ਼ੀਲ ਨੂੰ ਹਰਾ ਕੇ ਪਹਿਲੀ ਵਾਰ ਮਹਿਲਾ ਵਾਲੀਬਾਲ ਮੁਕਾਬਲੇ ’ਚ ਜਿੱਤਿਆ ਗੋਲਡ

08/08/2021 6:22:08 PM

ਟੋਕੀਓ— ਅਮਰੀਕਾ ਨੇ ਬ੍ਰਾਜ਼ੀਲ ਨੂੰ ਐਤਵਾਰ ਨੂੰ 3-0 ਨਾਲ ਹਰਾ ਕੇ ਪਹਿਲੀ ਵਾਰ ਓਲੰਪਿਕ ’ਚ ਮਹਿਲਾ ਵਾਲੀਬਾਲ ਪ੍ਰਤੀਯੋਗਿਤਾ ਦਾ ਸੋਨ ਤਮਗ਼ਾ ਜਿੱਤਿਆ। ਅਮਰੀਕਾ ਦੀ ਟੀਮ ਨੇ ਸਿੱਧੇ ਸੈੱਟਾਂ ’ਚ 25-21, 25-20, 25-14 ਨਾਲ ਜਿੱਤ ਦਰਜ ਕੀਤੀ। ਸਾਲ 1984 ’ਚ ਪਹਿਲੀ ਵਾਰ ਮਹਿਲਾ ਵਾਲੀਬਾਲ ਦਾ ਤਮਗ਼ਾ ਜਿੱਤਣ ਦੇ ਬਾਅਦ ਅਮਰੀਕਾ ਨੇ ਤਿੰਨ ਚਾਂਦੀ ਤੇ ਦੋ ਕਾਂਸੀ ਤਮਗ਼ੇ ਜਿੱਤੇ ਪਰ ਟੋਕੀਓ ਓਲੰਪਿਕ ਖੇਡਾਂ ਤੋਂ ਪਹਿਲਾਂ ਕਦੀ ਸੋਨ ਤਮਗ਼ਾ ਨਹੀਂ ਜਿੱਤ ਸਕੀ ਸੀ।

ਅਮਰੀਕਾ ਨੂੰ 2008 ਤੇ 2012 ’ਚ ਬ੍ਰਾਜ਼ੀਲ ਦੇ ਖਿਲਾਫ ਹੀ ਹਾਰ ਦਾ ਸਾਹਮਣਾ ਕਰਨਾ ਪਿਆ। ਜਾਰਡਨ ਲਾਰਸਨ ਦੇ ਸ਼ਾਟ ਨੂੰ ਮੈਚ ਪੁਆਇੰਟ ’ਤੇ ਬ੍ਰਾਜ਼ੀਲ ਦੇ ਖਿਡਾਰੀ ਵਾਪਸ ਨਹੀਂ ਪਰਤਾ ਸਕੀ ਜਿਸ ਨਾਲ ਅਮਰੀਕਾ ਨੇ ਜਿੱਤ ਦਰਜ ਕੀਤੀ। ਲਾਰਸਨ ਇਸ ਤੋਂ ਪਹਿਲਾਂ 2012 ’ਚ ਚਾਂਦੀ ਤੇ ਪੰਜ ਸਾਲ ਪਹਿਲਾਂ ਰੀਓ ਖੇਡਾਂ ’ਚ ਕਾਂਸੀ ਤਮਗ਼ਾ ਜਿੱਤਣ ਵਾਲੀ ਅਮਰੀਕਾ ਦੀ ਟੀਮ ਦਾ ਹਿੱਸਾ ਰਹਿ ਚੁੱਕੀ ਹੈ।


Tarsem Singh

Content Editor

Related News