ਕੋਰੋਨਾ ਵਾਇਰਸ ਦੇ ਕਾਰਨ ਬਿਨਾਂ ਦਰਸ਼ਕਾਂ ਦੇ ਆਯੋਜਿਤ ਹੋ ਸਕਦਾ ਹੈ ਯੂ. ਐੱਸ. ਓਪਨ

06/04/2020 11:08:04 AM

ਸਪੋਰਟਸ ਡੈਸਕ— ਸਾਲ ਦਾ ਆਖਰੀ ਗਰੈਂਡ ਸਲੈਮ ਟੈਨਿਸ ਟੂਰਨਾਮੈਂਟ ਯੂ. ਐੱਸ ਓਪਨ ਵਿਸ਼ਵ ਮਹਾਮਾਰੀ ਕੋਰੋਨਾ ਵਾਇਰਸ ਦੇ ਕਾਰਨ ਬਿਨਾਂ ਦਰਸ਼ਕਾਂ ਦੇ ਬਿਨਾਂ ਜਾਂ ਫਿਰ ਬੇਹੱਦ ਸੀਮਿਤ ਦਰਸ਼ਕਾਂ ਦੇ ਨਾਲ ਆਯੋਜਿਤ ਕੀਤਾ ਜਾ ਸਕਦਾ ਹੈ। ਯੂ. ਐੱਸ ਓਪਨ ਦੇ ਆਯੋਜਨ ਪ੍ਰੋੋਗਰਾਮ ’ਚ ਫਿਲਹਾਲ ਕੋਈ ਬਦਲਾਵ ਨਹੀਂ ਕੀਤਾ ਗਿਆ ਹੈ। ਅਮਰੀਕਾ ਦੀ ਟੈਨਿਸ ਕੰਟਰੋਲ ਸੰਸਥਾ ਅਮਰੀਕਾ ਟੈਨਿਸ ਐਸੋਸਿਏਸ਼ਨ (ਯੂ. ਐੱਸ. ਟੀ. ਏ) ਨੇ ਸ਼ਨੀਵਾਰ ਨੂੰ ਕਿਹਾ ਕਿ ਸੀਮਿਤ ਪ੍ਰਸ਼ੰਸਕਾਂ ਦੇ ਨਾਲ ਜਾਂ ਪ੍ਰਸ਼ੰਸਕਾਂ ਦੇ ਬਿਨਾਂ ਇਸ ਸਾਲ ਦਾ ਯੂ. ਐੱਸ. ਓਪਨ ਆਯੋਜਿਤ ਹੋਣ ਦੀ ਸੰਭਾਵਨਾ ਹੈ।  

ਯੂ. ਐੱਸ. ਟੀ. ਏ ਦੇ ਸੰਚਾਰ ਪ੍ਰਮੁੱਖ ਕ੍ਰਿਸ ਵਿਡਮਾਇਰ ਨੇ ਕਿਹਾ, ‘ਯੂ. ਐੱਸ. ਟੀ. ਏ. ਯੂ. ਐੱਸ ਓਪਨ 2020 ਦੇ ਆਯੋਜਨ ਨੂੰ ਲੈ ਕੇ ਵੱਖ ਵੱਖ ਪਹਿਲੂਆਂ ’ਤੇ ਵਿਚਾਰ ਕਰ ਰਿਹਾ ਹੈ।  ਸਾਡਾ ਮੁੱਖ ਉਦੇਸ਼ ਨਿਰਧਾਰਤ ਤਰੀਕਾਂ ’ਤੇ ਨਿਊਯਾਕਰ ’ਚ ਟੂਰਨਾਮੈਂਟ ਨੂੰ ਆਯੋਜਿਤ ਕਰਾਉਣਾ ਹੈ ਜਿਸ ਨੂੰ ਲੈ ਕੇ ਅਸੀਂ ਕਈ ਵੱਖ-ਵੱਖ ਪਹਿਲੂਆਂ ’ਤੇ ਸਲਾਹ ਮਸ਼ਵਰੇ ਕਰ ਰਹੇ ਹਾਂ ਜਿਸ ’ਚ ਬਿਨਾਂ ਦਰਸ਼ਕਾਂ ਜਾਂ ਸੀਮਿਤ ਦਰਸ਼ਕਾਂ ਦੇ ਨਾਲ ਟੂਰਨਾਮੈਂਟ ਆਯੋਜਿਤ ਕਰਨਾ ਸ਼ਾਮਲ ਹੈ। ਯੂ. ਐੱਸ ਓਪਨ ਇਸ ਸਾਲ ਯੂ. ਐੱਸ. ਟੀ. ਏ ਬਿਲੀ ਜੀਨ ਕਿੰਗ ਨੈਸ਼ਨਲ ਟੈਨਿਸ ਸੈਂਟਰ ’ਚ 24 ਅਗਸਤ ਤੋਂ 13 ਸਤੰਬਰ ਦੇ ਵਿਚਾਲੇ ਆਯੋਜਿਤ ਹੋਣਾ ਹੈ। ਕ੍ਰਿਸ ਨੇ ਕਿਹਾ ਹੈ ਕਿ ਟੂਰਨਾਮੈਂਟ ਨੂੰ ਆਯੋਜਿਤ ਕਰਨ ਜਾਂ ਨਾ ਕਰਨ ’ਤੇ ਫ਼ੈਸਲਾ ਲੈਣ ਲਈ ਮੱਧ ਜੂਨ ਦੀ ਸਮਾਂ ਸੀਮਾ ਤੈਅ ਕੀਤੀ ਗਈ ਹੈ।

Davinder Singh

This news is Content Editor Davinder Singh