T20 WC 2022 : ਆਸਟ੍ਰੇਲੀਆ ਪੁੱਜੀ ਉਰਵਸ਼ੀ ਰੌਤੇਲਾ, ਲੋਕਾਂ ਨੇ ਕਿਹਾ- ਰਿਸ਼ਭ ਨੂੰ ਫਾਲੋ ਕਰਨਾ ਬੰਦ ਕਰੋ

10/09/2022 6:43:23 PM

ਸਪੋਰਟਸ ਡੈਸਕ : ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਅਤੇ ਭਾਰਤੀ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਵਿਚਾਲੇ ਹਾਲ ਹੀ 'ਚ ਕਾਫੀ ਵਿਵਾਦ ਹੋਇਆ ਸੀ ਜੋ ਕਾਫੀ ਸੁਰਖੀਆਂ 'ਚ ਵੀ ਰਿਹਾ ਸੀ। ਪਰ ਹੁਣ ਇਕ ਵਾਰ ਫਿਰ ਲੋਕ ਉਰਵਸ਼ੀ ਨੂੰ ਟ੍ਰੋਲ ਕਰ ਰਹੇ ਹਨ ਕਿਉਂਕਿ ਉਹ ਆਈ. ਸੀ. ਸੀ. ਪੁਰਸ਼ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਆਸਟ੍ਰੇਲੀਆ ਪਹੁੰਚ ਚੁੱਕੀ ਹੈ। ਉਰਵਸ਼ੀ ਨੇ ਆਸਟ੍ਰੇਲੀਆ ਰਵਾਨਾ ਹੋਣ ਤੋਂ ਬਾਅਦ ਆਪਣੀ ਤਸਵੀਰ ਸ਼ੇਅਰ ਕੀਤੀ ਅਤੇ ਇਸ ਬਾਰੇ ਖੁਲਾਸਾ ਕੀਤਾ।

ਇਹ ਵੀ ਪੜ੍ਹੋ : 10 ਸਾਲ ਦੇ ਸ਼ੌਰਿਆਜੀਤ ਦਾ ਨੈਸ਼ਨਲ ਗੇਮਜ਼ ’ਚ ਜਲਵਾ, PM ਮੋਦੀ ਵੀ ਹੋਏ ਮੁਰੀਦ

ਉਰਵਸ਼ੀ ਅਤੇ ਰਿਸ਼ਭ ਕਥਿਤ ਤੌਰ ਨੇ ਥੋੜ੍ਹੇ ਸਮੇਂ ਲਈ ਇੱਕ ਦੂਜੇ ਨੂੰ ਡੇਟ ਕੀਤਾ ਸੀ। ਜਿਵੇਂ ਹੀ ਉਰਵਸ਼ੀ ਨੇ ਸੋਸ਼ਲ ਮੀਡੀਆ 'ਤੇ ਆਸਟ੍ਰੇਲੀਆ ਦੇ ਦੌਰੇ ਦਾ ਐਲਾਨ ਕੀਤਾ, ਸੋਸ਼ਲ ਮੀਡੀਆ ਯੂਜ਼ਰਸ ਨੇ ਰਿਸ਼ਭ ਨੂੰ "ਫਾਲੋ ਕਰਨ" ਲਈ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਇੱਕ ਯੂਜ਼ਰ ਨੇ ਲਿਖਿਆ, ਰਿਸ਼ਭ ਨੂੰ ਫਾਲੋ ਕਰਨਾ ਬੰਦ ਕਰੋ! ਇਕ ਹੋਰ ਨੇ ਕਿਹਾ, ਉਹ ਰਿਸ਼ਭ ਨੂੰ ਛੱਡਣ ਵਾਲੀ ਨਹੀਂ ਹੈ। ਤੀਜੇ ਯੂਜ਼ਰ ਨੇ ਟਿੱਪਣੀ ਕੀਤੀ, 'ਕੀ ਤੁਸੀਂ ਅਸਲ ਵਿੱਚ ਆਸਟ੍ਰੇਲੀਆ ਵਿੱਚ ਰਿਸ਼ਭ ਨੂੰ ਫਾਲੋ ਕੀਤਾ ਹੈ?

ਇਸ ਦੇ ਨਾਲ ਹੀ ਟੀਮ ਇੰਡੀਆ ਅਗਲੇ ਹਫਤੇ ਸ਼ੁਰੂ ਹੋਣ ਵਾਲੇ ਟੀ-20 ਵਿਸ਼ਵ ਕੱਪ ਲਈ 7 ਅਕਤੂਬਰ ਨੂੰ ਆਸਟ੍ਰੇਲੀਆ ਪਹੁੰਚ ਗਈ ਹੈ। ਮੇਨ ਇਨ ਬਲੂ 23 ਅਕਤੂਬਰ ਨੂੰ ਮੈਲਬੋਰਨ ਕ੍ਰਿਕਟ ਗਰਾਊਂਡ (MCG) 'ਤੇ ਕੱਟੜ ਵਿਰੋਧੀ ਪਾਕਿਸਤਾਨ ਖਿਲਾਫ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਹਾਲਾਂਕਿ ਭਾਰਤੀ ਟੀਮ ਸਥਿਤੀ ਨੂੰ ਅਨੁਕੂਲ ਬਣਾ ਰਹੀ ਹੈ ਅਤੇ ਵੱਡੇ ਮੈਚ ਤੋਂ ਪਹਿਲਾਂ ਅਭਿਆਸ ਕਰ ਰਹੀ ਹੈ। ਰਿਸ਼ਭ ਪੰਤ ਵੀ ਟੀਮ ਨਾਲ ਆਸਟ੍ਰੇਲੀਆ 'ਚ ਮੌਜੂਦ ਹਨ।

ਇਹ ਵੀ ਪੜ੍ਹੋ : Billiards World Championship : ਪੰਕਜ ਆਡਵਾਨੀ ਨੇ ਜਿੱਤਿਆ 25ਵਾਂ ਵਿਸ਼ਵ ਖ਼ਿਤਾਬ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 

Tarsem Singh

This news is Content Editor Tarsem Singh