ਹਾਰਦਿਕ ਪੰਡਯਾ ਦੀ ਟਰੱਕ ਵਾਲੀ ਫੋਟੋ ਦੇਖ ਕੇ ਉਰਵਸ਼ੀ ਰੌਤੇਲਾ ਵੀ ਹੋਈ ਭਾਵੁਕ

09/23/2019 3:34:31 AM

ਨਵੀਂ ਦਿੱਲੀ - ਭਾਰਤੀ ਆਲਰਾਊਂਡਰ ਹਾਰਦਿਕ ਪੰਡਯਾ ਨੇ ਬੀਤੇ ਦਿਨੀਂ ਆਪਣੇ ਸੰਘਰਸ਼ ਦੇ ਦਿਨਾਂ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ 'ਤੇ ਆਪਣੀ ਇਕ ਪੁਰਾਣੀ ਫੋਟੋ ਪੋਸਟ ਕੀਤੀ ਸੀ, ਜਿਸ ਵਿਚ ਉਹ ਟ੍ਰੇਨਿੰਗ ਲਈ ਟਰੱਕ 'ਤੇ ਬੈਠ ਕੇ ਜਾਂਦਾ ਦਿਸ ਰਿਹਾ ਹੈ। ਹੁਣ ਇਸ ਫੋਟੋ 'ਤੇ ਬਾਲੀਵੁੱਡ ਅਭਿਨੇਤਰੀ ਉਰਵਸ਼ੀ ਰੌਤੇਲਾ ਆਪਣੀ ਪ੍ਰਤੀਕਿਰਿਆ ਦੇ ਕੇ ਚਰਚਾ ਵਿਚ ਆ ਗਈ ਹੈ।


ਦਰਅਸਲ ਹਾਰਦਿਕ  ਦੇ ਵੱਡੇ ਭਰਾ ਕਰੁਣਾਲ ਦੇ ਵਿਆਹ ਵਿਚ ਉਰਵਸ਼ੀ ਵੀ ਦਿਸੀ ਸੀ। ਇਸ ਤੋਂ ਬਾਅਦ ਉਹ ਚਰਚਾ ਵਿਚ ਸੀ ਕਿ ਹਾਰਦਿਕ ਤੇ ਉਰਵਸ਼ੀ ਡੇਟ ਕਰ ਰਹੇ ਹਨ। ਹਾਲਾਂਕਿ ਉਰਵਸ਼ੀ ਨੇ ਬਾਅਦ ਵਿਚ ਪ੍ਰੈੱਸ ਕਾਨਫਰੰਸ ਕਰਕੇ ਇਨ੍ਹਾਂ ਖਬਰਾਂ ਨੂੰ ਨਕਾਰਿਆ ਸੀ। ਦੱਸਿਆ ਗਿਆ ਕਿ ਉਰਵਸ਼ੀ ਅਜਿਹੀਆਂ ਖਬਰਾਂ ਤੋਂ ਬੇਹੱਦ ਨਾਰਾਜ਼ ਸੀ। ਉਸ ਦਿਨ ਤੋਂ ਬਾਅਦ ਉਰਵਸ਼ੀ ਤੇ ਹਾਰਦਿਕ ਕਦੇ ਇਕੱਠੇ ਨਹੀਂ ਦੇਖੇ ਗਏ ਪਰ ਹੁਣ ਜਦੋਂ ਹਾਰਦਿਕ ਨੇ ਆਪਣੀ ਫੋਟੋ ਸੋਸ਼ਲ ਮੀਡੀਆ 'ਤੇ ਪੋਸਟ ਕੀਤੀ ਤਾਂ ਉਰਵਸ਼ੀ ਵੀ ਇਸ 'ਤੇ ਕੁਮੈਂਟ ਕਰਨ ਤੋਂ ਰਹਿ ਨਹੀਂ ਸਕੀ।


ਉਰਵਸ਼ੀ ਨੇ ਵੀ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦਿਆਂ ਲਿਖਿਆ ਕਿ ਜਦੋਂ ਮੈਂ ਬਾਸਕਟਬਾਲ ਖੇਡਿਆ ਕਰਦੀ ਸੀ ਉਦੋਂ ਮੈਂ ਵੀ ਇਸ ਤਰ੍ਹਾਂ ਨਾਲ ਟ੍ਰੇਨ ਵਿਚ ਸਫਰ ਕਰਦੀ ਸੀ। ਨਾਲ ਹੀ ਉਰਵਸ਼ੀ ਨੇ ਹਾਰਦਿਕ ਦੀ ਪੋਸਟ 'ਤੇ ਰਿਸਪੈਕਟ ਵਿਚ ਸਿੰਬਲ ਵੀ ਦਿੱਤਾ ਸੀ। ਇਸ ਪ੍ਰਤੀਕਿਰਿਆ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਬੈਠੇ ਕ੍ਰਿਕਟ ਫੈਨਜ਼ ਨੂੰ ਵੀ ਉਮੀਦ ਹੈ ਕਿ ਇਨ੍ਹਾਂ ਦੋਵਾਂ ਸਟਾਰ ਵਿਚਾਲੇ ਹੁਣ ਸਭ ਕੁਝ ਠੀਕ ਚੱਲ ਰਿਹਾ ਹੈ। ਸੰਭਾਵਨਾ ਅਜਿਹੀ ਵੀ ਹੈ ਕਿ ਦੋਵੇਂ ਸਟਾਰ ਇਕ ਵਾਰ ਫਿਰ ਸਾਹਮਣੇ ਆਉਣ ਤੇ ਆਪਣੀ ਦੋਸਤੀ ਨੂੰ ਅੱਗੇ ਵਧਾਉਣ।

Gurdeep Singh

This news is Content Editor Gurdeep Singh