UP ਸਰਕਾਰ ਆਪਣੇ ਅੰਡਰ-19 ਵਿਸ਼ਵ ਕੱਪ ਜੇਤੂ ਕ੍ਰਿਕਟਰਾਂ ਨੂੰ ਨਕਦ ਇਨਾਮ ਦੇਵੇਗੀ

02/08/2018 3:51:07 AM

ਲਖਨਊ— ਅੰਡਰ-19 ਵਿਸ਼ਵ ਕੱਪ ਜੇਤੂ ਭਾਰਤੀ ਟੀਮ ਦਾ ਹਿੱਸਾ ਰਹੇ ਉੱਤਰ ਪ੍ਰਦੇਸ਼ ਦੇ 3 ਕ੍ਰਿਕਟਰਾਂ ਨੂੰ ਉਥੋਂ ਦੀ ਸਰਕਾਰ ਅਤੇ ਉੱਤਰ ਪ੍ਰਦੇਸ਼ ਕ੍ਰਿਕਟ ਸੰਘ (ਯੂ. ਪੀ. ਸੀ. ਏ.) ਅਗਲੇ ਮਹੀਨੇ ਵੱਖ-ਵੱਖ ਪ੍ਰੋਗਰਾਮਾਂ 'ਚ ਨਕਦ ਇਨਾਮ ਦੇਣਗੇ।
ਮੁਰਾਦਾਬਾਦ ਦੇ ਰਹਿਣ ਵਾਲੇ ਨੌਜਵਾਨ ਕ੍ਰਿਕਟਰ ਸ਼ਿਵਾ ਸਿੰਘ, ਨੋਇਡਾ ਦੇ ਸ਼ਿਵਮ ਮਾਵੀ ਅਤੇ ਉੱਤਰਾਖੰਡ 'ਚ ਜੰਮੇ ਉੱਤਰ ਪ੍ਰਦੇਸ਼ ਦੇ ਕ੍ਰਿਕਟਰ ਆਰਿਅਨ ਜੁਯਾਲ ਨੇ ਅੰਡਰ-19 ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।