ਅਨਫਿੱਟ ਕੋਚਾਂ ਨੂੰ ਕੱਢ ਦਿੱਤਾ ਜਾਵੇਗਾ ਬਾਹਰ : ਗੋਇਲ

07/14/2017 8:03:09 PM

ਨਵੀਂ ਦਿੱਲੀ—ਕੇਂਦਰੀ ਖੇਡ ਮੰਤਰੀ ਵਿਜੇ ਗੋਇਲ ਨੇ ਸਾਫ ਕਰ ਦਿੱਤਾ ਹੈ ਕਿ ਭਾਰਤੀ ਖੇਡ ਅਥਾਰਟੀ (ਸਾਈ) 'ਚੋਂ ਅਨਫਿੱਟ ਕੋਚਾਂ ਨੂੰ ਬਾਹਰ ਕੱਢ ਦਿੱਤਾ ਜਾਵੇਗਾ। ਗੋਇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਖਿਡਾਰੀਆਂ ਨੂੰ ਚੰਗੇ ਢੰਗ ਨਾਲ ਸਿੱਖਿਅਤ ਕਰਨ ਅਤੇ ਉਨ੍ਹਾਂ ਨੂੰ ਤਿਆਰ ਕਰਨ 'ਚ ਕੋਚਾਂ ਦੀ ਮੱਹਤਵਪੂਰਣ ਭੂਮਿਕਾ ਹੁੰਦੀ ਹੈ, ਇਸ ਲਈ ਕੋਚਾਂ ਦਾ ਫਿੱਟ ਹੋਣਾ ਬਹੁਤ ਜ਼ਰੂਰੀ ਹੈ। ਖੇਡ ਮੰਤਰੀ ਨੇ ਕਿਹਾ ਕਿ ਸਾਈ 'ਚ 1000 ਕੋਚ ਹਨ ਅਤੇ ਸਾਰਿਆਂ ਕੋਚਾਂ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ ਕਿ ਉਹ ਆਪਣੀ ਫਿੱਟਨੈਸ ਨੂੰ ਠੀਕ ਰੱਖਣ।
ਜਿਹੜੇ ਕੋਚ ਨਿਰਧਾਰਿਤ ਮਾਪਦੰਡਾਂ ਮੁਤਾਬਕ ਫਿੱਟ ਪਾਏ ਜਾਂਦੇ ਹਨ, ਉਨ੍ਹਾਂ ਨੂੰ ਹੀ ਰੱਖਿਆ ਜਾਵੇਗਾ ਅਤੇ ਜਿਹੜੇ ਅਨਫਿੱਟ ਹੋਣਗੇ ਉਨ੍ਹਾਂ ਨੂੰ ਬਾਹਰ ਕਰ ਦਿੱਤਾ ਜਾਵੇਗਾ। ਗੋਇਲ ਨੇ ਦੱਸਿਆ ਕਿ ਮੰਤਰਾਲੇ ਨੇ ਵਿਦੇਸ਼ੀ ਕੋਚਾਂ ਦੀ ਨਿਯੁਕਤੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਖਿਡਾਰੀਆਂ ਦੇ ਪ੍ਰਦਰਸ਼ਨ ਦਾ ਪੱਧਰ ਸੁਧਾਰਨ ਲਈ ਵਿਦੇਸ਼ੀ ਕੋਚਾਂ ਦੀ ਨਿਯੁਕਤੀ ਕੀਤੀ ਜਾ ਰਹੀ ਹੈ। ਇਸ 'ਚ ਅਸੀਂ ਕੋਈ ਕੰਜੂਸੀ ਨਹੀਂ ਕਰਾਂਗੇ। ਹਾਲਾਂਕਿ ਇਨ੍ਹਾਂ ਕੋਚਾਂ ਨੂੰ ਦਿੱਤੀ ਜਾਣ ਵਾਲੀ ਤਨਖਾਹ ਕਾਫੀ ਹੈ। ਵਿਦੇਸ਼ੀ ਕੋਚਾਂ ਦੇ ਪ੍ਰਦਰਸ਼ਨ 'ਚ ਸੁਧਾਰ ਦੇ ਬਾਰੇ 'ਚ ਪੁੱਛੇ ਜਾਣ 'ਤੇ ਗੋਇਲ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਦਰਸ਼ਨ ਦੀ ਬਰਾਬਰ ਸਮੀਖਿਆ ਕੀਤੀ ਜਾਵੇਗੀ ਅਤੇ ਸਾਨੂੰ ਉਮੀਦ ਹੈ ਕਿ ਉਨ੍ਹਾਂ ਤੋਂ ਸਾਨੂੰ ਚੰਗੇ ਨਤੀਜੇ ਦੇਖਣ ਨੂੰ ਮਿਲਣਗੇ।
ਉਨ੍ਹਾਂ ਨੇ ਕਿਹਾ ਕਿ ਸਾਡੀ ਇਹ ਹੀ ਯੋਜਨਾ ਹੈ ਕਿ ਜੋ ਖਿਡਾਰੀ ਰਿਟਾਇਰ ਹੋ ਗਏ ਹਨ, ਉਹ ਕੋਚਿੰਗ ਦਾ ਡਿਪਲੋਮਾ ਕਰਨ ਜਿਸ ਨਾਲ ਉਨ੍ਹਾਂ ਨੂੰ ਨੌਕਰੀ ਮਿਲ ਜਾਵੇਗੀ ਅਤੇ ਸਾਨੂੰ ਖਿਡਾਰੀਆਂ ਦੇ ਲਈ ਕੋਚ ਵੀ ਮਿਲ ਜਾਣਗੇ। ਗੋਇਲ ਨੇ ਦੱਸਿਆ ਕਿ ਟੈਲੇਂਟ ਸਰਚ ਪੋਰਟਲ ਜਲਦ ਹੀ ਲਾਂਚ ਕੀਤਾ ਜਾਵੇਗਾ। ਇਸ ਨੂੰ ਪ੍ਰਧਾਨਮੰਤਰੀ ਲਾਂਚ ਕਰਨਗੇ। ਇਸ ਪੋਰਟਲ 'ਤੇ 8 ਸਾਲ ਤੋਂ ਜ਼ਿਆਦਾ ਉਮਰ ਦੇ ਬੱਚੇ ਆਪਣਾ ਪੰਜੀਕਰਨ ਕਰ ਸਕਣਗੇ। ਉਨ੍ਹਾਂ ਨੇ ਕਿਹਾ ਕਿ ਅਸੀਂ ਹਰ ਸਾਲ 1000 ਪ੍ਰਤੀਭਾਸ਼ਾਲੀ ਬੱਚਿਆਂ ਨੂੰ 5-5 ਲੱਖ ਰੁਪਏ ਦੀ ਸਕਾਲਰਸ਼ਿਪ ਅਗਲੇ 8 ਸਾਲ ਤੱਕ ਦੇਵਾਂਗੇ, ਜਿਸ 'ਚ ਸਾਨੂੰ ਅੱਗੇ ਦੇ ਓਲੰਪਿਕ ਲਈ ਪ੍ਰਤੀਭਾਵਾ ਮਿਲਣਗੀਆਂ।