ਰੈਸਲਮੇਲੀਆ ''ਚ ਕਰਨਗੇ ਅੰਡਰਟੇਕਰ ਵਾਪਸੀ, ਇਸ ਨਾਲ ਹੋਵੇਗਾ ਮੁਕਾਬਲਾ

02/16/2020 9:03:41 PM

ਨਵੀਂ ਦਿੱਲੀ— ਅੰਡਰਟੇਕਰ ਦੀ ਇਕ ਬਾਰ ਫਿਰ ਤੋਂ ਰਿੰਗ 'ਚ ਵਾਪਸੀ ਹੋਣ ਜਾ ਰਹੀ ਹੈ। 54 ਸਾਲ ਦੇ ਅੰਡਰਟੇਕਰ ਨੇ ਕੰਫਰਮ (ਪੱਕਾ) ਕਰ ਦਿੱਤਾ ਹੈ ਕਿ ਉਹ ਰੈਸਲਮੇਲੀਆ 'ਚ ਏ. ਜੇ. ਸਟਾਈਲ ਵਿਰੁੱਧ ਉਤਰਨਗੇ। ਏ. ਜੇ. ਸਟਾਈਲ ਨੇ ਬੀਤੇ ਮਹੀਨੇ ਕਿਹਾ ਸੀ ਕਿ ਉਸਦੀ ਰੈਸਲਮੇਲੀਆ ਲਿਸਟ 'ਚ ਅੰਡਰਟੇਕਰ ਲੰਮੇ ਸਮੇਂ ਤੋਂ ਸੀ। ਉਸ ਨੂੰ ਬਹੁਤ ਪਛਤਾਵਾ ਹੁੰਦਾ ਜੇਕਰ ਇਹ ਨਾ ਹੋ ਸਕਦਾ।


ਮੈਨੂੰ ਇਸ ਤਰ੍ਹਾ ਕਿਸੇ ਤੋਂ ਸਿੱਖਣਾ ਵਧੀਆ ਲੱਗੇਗਾ। ਮੈਨੂੰ ਨਹੀਂ ਪਤਾ ਕਿ ਉਹ ਸੇਵਾਮੁਕਤ (ਰਿਟਾਇਰ) ਹੈ, ਮੈਨੂੰ ਨਹੀਂ ਪਤਾ ਕੀ ਹੋ ਰਿਹਾ ਹੈ ਪਰ ਇਹ ਅਫਸੋਸ ਹੋਵੇਗਾ ਕਿ ਮੈਨੂੰ ਕਦੀ ਵੀਂ ਉਸਦੇ ਨਾਲ ਰਿੰਗ 'ਚ ਆਉਣ ਦਾ ਮੌਕਾ ਨਹੀਂ ਮਿਲਿਆ। ਅੰਡਰਟੇਕਰ ਜਿਸਦਾ ਅਸਲੀ ਨਾਂ ਮਾਰਕ ਕੈਲਾਵੇ ਹੈ, ਦਾ ਰੈਸਲਮੇਲੀਆ 'ਚ ਬਹੁਤ ਨਾਂ ਰਿਹਾ ਹੈ। ਉਹ ਹੁਣ ਤਕ ਕੇਵਲ ਤਿੰਨ ਬਾਰ ਹੀ ਇਸ ਤੋਂ ਗੈਰਹਾਜ਼ਰ ਰਿਹਾ ਹੈ। ਜਿਮੀ ਸਨੂਕਾ 'ਤੇ ਜਿੱਤ ਦੇ ਨਾਲ ਉਸਦੀ ਇਸ ਈਵੈਂਟ 'ਚ ਜਿੱਤ ਦੀ ਸੀਰੀਜ਼ ਸ਼ੁਰੂ ਹੋਈ ਸੀ ਜੋਕਿ 2013 'ਚ ਬ੍ਰਾਕ ਲੈਸਨਰ ਵਲੋਂ ਖਤਮ ਕੀਤੀ ਗਈ ਸੀ।


7 ਬਾਰ ਦੇ ਵਿਸ਼ਵ ਚੈਂਪੀਅਨ ਅੰਡਰਟੇਕਰ ਨੇ ਪਿਛਲੇ ਸਾਲ ਅਕਸਟ੍ਰੀਮ ਰੂਲਸ ਤੋਂ ਬਾਅਦ ਰੈਸਲਿੰਗ ਨਹੀਂ ਕੀਤੀ। ਅਕਸਟ੍ਰੀਮ ਰੂਲਸ 'ਚ ਉਨ੍ਹਾਂ ਨੇ ਡੂ ਮੈਕਇੰਟਾਇਰ ਤੇ ਸ਼ੇਨ ਮੈਕਮੋਹਨ ਵਿਰੁੱਧ ਰੋਮਨ ਰਾਜ ਦੇ ਨਾਲ ਟੈਗ ਮੈਚ ਖੇਡਿਆ ਸੀ।

Gurdeep Singh

This news is Content Editor Gurdeep Singh