ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚੇ ਅੰਡਰਟੇਕਰ, ਭੱਜ ਕੇ ਬਚਾਈ ਜਾਨ (Video)

02/11/2019 3:00:15 PM

ਨਵੀਂ ਦਿੱਲੀ : ਇਸ ਵਿਚ ਕੋਈ ਸ਼ੱਕ ਨਹੀਂ ਕਿ ਅੰਡਰਟੇਕਰ ਡਬਲਿਯੂ. ਡਬਲਿਯੂ. ਈ. ਦੇ ਸਭ ਤੋਂ ਮਸ਼ਹੂਰ ਰੈਸਲਰ ਹਨ। ਡਬਲਿਯੂ. ਡਬਲਿਯੂ. ਈ. ਦਾ ਕੋਈ ਵੀ ਦੌਰ ਰਿਹਾ ਹੋਵੇ ਪਰ ਉਸ ਦੀ ਪ੍ਰਸਿੱਧੀ ਵਿਚ ਕਦੇ ਕਮੀ ਨਹੀਂ ਆਈ। ਇਹੀ ਵਜ੍ਹਾ ਹੈ ਕਿ ਜਦੋਂ ਰੈਸਲਮੇਨੀਆ 33 ਵਿਚ ਉਸ ਨੇ ਸਨਿਆਸ ਲਿਆ ਤਾਂ ਪੂਰੀ ਦੁਨੀਆ ਵਿਚ ਮੌਜੂਦ ਪ੍ਰਸ਼ੰਸਕ ਉਦਾਸ ਹੋ ਗਏ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਡਬਲਿਯੂ. ਡਬਲਿਯੂ. ਈ. ਵਿਚ 100 ਤੋਂ ਵੱਧ ਖਿਤਾਬ ਜਿੱਤਣ ਵਾਲੇ ਅੰਡਰਟੇਕਰ ਇਕਲੌਤੇ ਰੈਸਲਰ ਹਨ। ਬੀਤੇ 33 ਸਾਲਾਂ ਵਿਚ ਉਸ ਨੇ ਬਿਗ ਸ਼ੋਅ, ਬ੍ਰਾਕ ਲੈਸਨਰ, ਟ੍ਰਿਪਲ ਐੱਚ. ਬਟਿਸਟਾ ਸਮੇਤ ਕਈ ਧਾਕੜ ਰੈਸਲਰਾਂ ਨੂੰ ਹਰਾਇਆ ਹੈ। ਰੈਸਲਮੇਨੀਆ ਵਿਚ ਅੰਡਰਟੇਕਰ ਦਾ ਰਿਕਾਰਡ 24-2 ਰਿਹਾ ਹੈ। ਉਸ ਨੂੰ ਇਸ ਈਵੈਂਟ ਵਿਚ ਬ੍ਰਾਕ ਲੈਸਨਰ ਤੋਂ ਇਲਾਵਾ ਰੋਮਨ ਰੇਂਸ ਹੀ ਹਰਾ ਸਕੇ ਹਨ। ਵੈਸੇ ਤਾਂ ਰਿੰਗ ਵਿਚ ਅੰਡਰਟੇਕਰ ਦਾ ਕੋਈ ਸਾਹਨੀ ਨਹੀਂ ਸੀ ਪਰ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਇਕ ਵਾਰ ਅੰਡਰਟੇਕਰ ਨੂੰ ਡਬਲਿਯੂ. ਡਬਲਿਯੂ. ਈ. ਵਿਚ ਆਪਣੀ ਜਾਨ ਬਚਾ ਕੇ ਭੱਜਣਾ ਪਿਆ ਸੀ।

ਦਰਅਸਲ ਇਹ ਗੱਲ ਸਾਲ 2010 ਦੀ ਹੈ। ਐਲਿਮਿਨੇਸ਼ਨ ਚੈਂਬਰ ਵਿਚ ਵਰਲਡ ਹੈਵੀਵੇਟ ਚੈਂਪੀਅਨਸ਼ਿਪ ਦਾ ਮੁਕਾਬਲਾ ਖੇਡਿਆ ਜਾਣਾ ਸੀ, ਜਿਸ ਵਿਚ ਅੰਡਰਟੇਕਰ ਨੂੰ ਆਪਣੇ ਖਿਤਾਬ ਦਾ ਬਚਾਅ ਕਰਨ ਲਈ ਕ੍ਰਿਸ ਜੈਰੀਕੋ, ਸੀ. ਐੱਮ. ਪੰਕ, ਜਾਨ ਮੋਰਿਸਨ ਅਤੇ ਰੇ ਮਿਸਟੀਰੀਓ ਨਾਲ ਭਿੜਨਾ ਸੀ। ਸਾਰੇ ਵਿਰੋਧੀ ਰੈਸਲਰ ਰਿੰਗ ਵਿਚ ਪਹੁੰਚ ਚੁੱਕੇ ਸੀ ਅਤੇ ਹਮੇਸ਼ਾ ਦੀ ਤਰ੍ਹਾਂ ਅੰਡਰਟੇਕਰ ਦੀ ਸ਼ਾਨਦਾਰ ਐਂਟ੍ਰੀ ਸਭ ਤੋਂ ਆਖਿਰ 'ਚ ਹੋਈ। ਸਟੇਜ 'ਤੇ ਜਾਣ ਤੋਂ ਠੀਕ ਪਹਿਲਾਂ ਮੇਨ ਗੇਟ 'ਤੇ ਅੰਡਰਟੇਕਰ ਆਪਣੇ ਸਟਾਈਲ ਵਿਚ ਹੱਥ ਉੱਪਰ ਚੁੱਕ ਕੇ ਐਂਟਰੀ ਕਰਨ ਲੱਗੇ ਸੀ ਕਿ ਉਸੇ ਸਮੇਂ ਉਹ ਅਚਾਨਕ ਅੱਗ ਦੀ ਚਪੇਟ 'ਚ ਆ ਗਏ। ਹਾਲਾਂਕਿ ਉਹ ਕਿਸੇ ਤਰ੍ਹਾਂ ਸਟੇਜ ਵੱਲ ਜਾਨ ਬਚਾਉਂਦੇ ਭੱਜੇ। ਇਸ ਤੋਂ ਬਾਅਦ ਮੈਚ ਹੋਇਆ ਪਰ ਇਹ ਜਿੱਤ ਨਹੀਂ ਸਕੇ। ਅੰਡਰਟੇਕਰ ਨੂੰ ਕ੍ਰਿਸ ਜੈਰੀਕੋ ਨੇ ਹਰਾ ਕੇ ਖਿਤਾਬ ਜਿੱਤਿਆ। ਮੈਚ ਤੋਂ ਬਾਅਦ ਖੁਲਾਸਾ ਹੋਇਆ ਕਿ ਅੱਗ ਦੀ ਵਜ੍ਹਾ ਨਾਲ ਡੈਡਮੈਨ ਦੀ ਛਾਤੀ ਅਤੇ ਗਰਦਨ ਝੁਲਸ ਗਈ ਸੀ।