15 ਸਾਲ ਛੋਟੀ ਮੈਕਕੂਲ ਨਾਲ ਕੀਤਾ ਸੀ ਅੰਡਰਟੇਕਰ ਨੇ ਤੀਸਰਾ ਵਿਆਹ

03/29/2018 5:38:47 AM

ਜਲੰਧਰ — ਡਬਲਯੂ. ਡਬਲਯੂ. ਈ. ਵਿਚ ਅੰਡਰਟੇਕਰ ਦੇ ਨਾਂ ਨਾਲ ਮਸ਼ਹੂਰ ਪ੍ਰਸਿੱਧ ਰੈਸਲਰ ਮਾਈਕ ਕਾਲਵੇ ਨੇ ਡਿਵਾ ਚੈਂਪੀਅਨ ਰਹੀ ਮਿਸ਼ੇਲ ਮੈਕਕੂਲ ਨਾਲ ਜੂਨ 2010 'ਚ ਤੀਸਰਾ ਵਿਆਹ ਕੀਤਾ ਸੀ। ਮਿਸ਼ੇਲ ਬਚਪਨ 'ਚ ਅੰਡਰਟੇਕਰ ਦੀ ਫੈਨ ਸੀ, ਜਿਸ ਕਾਰਨ ਅੰਡਰਟੇਕਰ ਨਾਲ ਉਸ ਦਾ ਵਿਆਹ ਇਕ ਸੁਪਨਾ ਪੂਰਾ ਹੋਣ ਵਾਂਗ ਸੀ। 38 ਸਾਲਾ ਮਿਸ਼ੇਲ ਨੇ ਇਸ ਤੋਂ ਪਹਿਲਾਂ ਆਪਣੇ ਸਕੂਲ ਦੇ ਦੋਸਤ ਜੇਰੇਮੀ ਅਲੈਕਜ਼ੈਂਡਰ ਨਾਲ ਵਿਆਹ ਕੀਤਾ ਸੀ। ਅੰਡਰਟੇਕਰ ਆਪਣੀ ਦੂਸਰੀ ਪਤਨੀ ਸਾਰਾ ਫਰੈਂਕ ਨਾਲ ਜ਼ਿੰਦਗੀ ਬਿਤਾ ਰਿਹਾ ਸੀ। 2006 ਵਿਚ ਮਿਸ਼ੇਲ ਦਾ ਤਲਾਕ ਹੋ ਗਿਆ ਤੇ ਉਸ ਨੇ ਅੰਡਰਟੇਕਰ ਨਾਲ ਨਜ਼ਦੀਕੀਆਂ ਵਧਾ ਲਈਆਂ। ਅੰਡਰਟੇਕਰ ਨੇ ਵੀ 2007 'ਚ ਸਾਰਾ ਨੂੰ ਤਲਾਕ ਦੇ ਦਿੱਤਾ ਅਤੇ ਮਿਸ਼ੇਲ ਨੂੰ ਡੇਟ ਕਰਨ ਲੱਗਾ। 2010 'ਚ ਮੈਕਕੂਲ ਨਾਲ ਵਿਆਹ ਤੋਂ 2 ਸਾਲ ਬਾਅਦ ਉਨ੍ਹਾਂ ਦੇ ਘਰ ਬੇਟੀ ਕੀਆ ਫੇਥ ਨੇ ਜਨਮ ਲਿਆ। 
ਦੱਸ ਦੇਈਏ ਕਿ ਮੈਕਕੂਲ ਨੂੰ ਸਨਕ੍ਰੀਮ ਕਾਰਨ ਕੈਂਸਰ ਹੋ ਗਿਆ ਸੀ। ਉਦੋਂ ਮੁਸ਼ਕਿਲ ਸਮੇਂ 'ਚ ਅੰਡਰਟੇਕਰ ਨੇ ਉਸ ਦਾ ਪੂਰਾ ਸਾਥ ਦਿੱਤਾ। ਦੋਵੇਂ ਪਰਿਵਾਰ ਸਮੇਤ ਅਮਰੀਕਾ ਦੇ ਸ਼ਹਿਰ ਹਿਊਸਟਨ 'ਚ ਰਹਿੰਦੇ ਹਨ।