ਅੰਡਰ 19 ਵਰਲਡ ਕੱਪ : ਭਾਰਤ ਨੇ ਜ਼ਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾਇਆ

01/19/2018 12:32:39 PM

ਨਵੀਂ ਦਿੱਲੀ, (ਬਿਊਰੋ)— ਅੱਜ ਅੰਡਰ-19 ਵਰਲਡ ਕੱਪ ਦੇ ਇਕ ਮੈਚ 'ਚ ਭਾਰਤ ਨੇ ਜ਼ਿੰਬਾਬਵੇ ਨੂੰ 10 ਵਿਕਟਾਂ ਨਾਲ ਹਰਾਇਆ। ਭਾਰਤ ਵੱਲੋਂ ਸ਼ੁਭਮਨ ਗਿੱਲ ਨੇ 90 ਅਤੇ ਹਾਰਵਿਕ ਦੇਸਾਈ ਨੇ 56 ਦੀਆਂ ਸ਼ਾਨਦਾਰ ਪਾਰੀਆਂ ਖੇਡੀਆਂ ਅਤੇ ਭਾਰਤ ਨੂੰ ਜਿੱਤ ਦਿਵਾਈ। ਭਾਰਤ ਨੇ ਬਿਨਾ ਕੋਈ ਵਿਕਟ ਗੁਆਏ ਟੀਚੇ ਨੂੰ ਹਾਸਲ ਕੀਤਾ ਹੈ।

ਇਸ ਤੋਂ ਪਹਿਲਾਂ ਜ਼ਿੰਬਾਬਵੇ ਨੇ ਭਾਰਤ ਨੂੰ ਜਿੱਤ ਲਈ 155 ਦੌੜਾਂ ਦਾ ਟੀਚਾ ਦਿੱਤਾ ਸੀ। ਟਾਸ ਜਿੱਤੇ ਕੇ ਪਹਿਲੇ ਬੈਟਿੰਗ ਕਰਨ ਉਤਰੀ ਜ਼ਿੰਬਾਬਵੇ ਟੀਮ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ ਸੀ।  ਭਾਰਤੀ ਗੇਂਦਬਾਜ਼ਾਂ ਦੇ ਅੱਗੇ ਜ਼ਿੰਬਾਬਵੇ ਦੇ ਬੱਲੇਬਾਜ਼ ਨਕਾਰਾ ਸਾਬਤ ਹੋਏ ਅਤੇ ਲਗਾਤਾਰ ਆਪਣੇ ਵਿਕਟ ਗੁਆਉਂਦੇ ਰਹੇ। ਪੂਰੀ ਟੀਮ 48.1 ਓਵਰ 'ਚ 154 ਦੌੜਾਂ 'ਤੇ ਆਲਆਊਟ ਹੋ ਗਈ। ਉਸ ਦੇ ਲਈ ਸ਼ਭ ਤੋਂ ਵੱਧ ਮਿਲਟਨ ਸ਼ੁੰਬਾ ਨੇ 36, ਕਪਤਾਨ ਲੀਆਮ ਨਿਕੋਲਸ ਨੇ 31 ਅਤੇ ਵੇਸਲੇ ਮਾਘਾਵੇਰੇ ਨੇ 30 ਦੌੜਾਂ ਦੀ ਪਾਰੀ ਖੇਡੀ ਜਦਕਿ ਭਾਰਤ ਦੇ ਲਈ ਅਨੁਕੂਲ ਰਾਏ ਨੇ ਸਭ ਤੋਂ ਜ਼ਿਆਦਾ 4, ਅਭਿਸ਼ੇਕ ਸ਼ਰਮਾ ਅਤੇ ਅਰਸ਼ਦੀਪ ਨੇ 2-2 ਵਿਕਟ ਲਏ।

ਭਾਰਤੀ ਟੀਮ ਆਪਣੇ ਸ਼ੁਰੂਆਤੀ ਦੋਹਾਂ ਮੁਕਾਬਲਿਆਂ 'ਚ ਜਿੱਤ ਦਰਜ ਕਰਦੇ ਹੋਏ ਪਹਿਲਾਂ ਹੀ ਕੁਆਰਟਰਫਾਈਨਲ 'ਚ ਜਗ੍ਹਾ ਬਣਾ ਚੁੱਕੀ ਹੈ। ਸਾਬਕਾ ਭਾਰਤੀ ਕਪਤਾਨ ਰਾਹੁਲ ਦ੍ਰਵਿੜ ਦੀ ਕੋਚਿੰਗ 'ਚ ਉਤਰੀ ਭਾਰਤੀ ਟੀਮ ਨੇ ਆਪਣੇ ਪਹਿਲੇ ਮੁਕਾਬਲੇ 'ਚ ਆਸਟ੍ਰੇਲੀਆ ਨੂੰ 100 ਦੌੜਾਂ ਨਾਲ ਹਰਾਇਆ ਸੀ ਜਦਕਿ ਦੂਜੇ ਮੈਚ 'ਚ ਪਪੁਆ ਗਿਨੀ ਨੂੰ ਹਰਾਇਆ ਸੀ। ਰਿਕਾਰਡ ਦੀ ਗੱਲ ਕਰੀਏ ਤਾਂ ਅੰਡਰ-19 'ਚ ਭਾਰਤ ਨੇ ਅਜੇ ਤੱਕ ਜ਼ਿੰਬਾਬਵੇ ਦੇ ਖਿਲਾਫ 4 ਮੈਚਾਂ 'ਚੋਂ ਇਕ ਵੀ ਨਹੀਂ ਗੁਆਇਆ ਹੈ। ਦੋਹਾਂ ਟੀਮਾਂ ਵਿਚਾਲੇ ਪਹਿਲਾ ਮੈਚ 2005 'ਚ ਐਫਰੋ-ਏਸ਼ੀਆ ਅੰਡਰ-19 ਕੱਪ ਦੇ ਦੌਰਾਨ ਖੇਡਿਆ ਗਿਆ ਸੀ।