ਸੌਰਾਸ਼ਟਰ ਨੂੰ ਪਹਿਲਾ ਖਿਤਾਬ ਦਿਵਾਉਣ ਵਾਲੇ ਉਨਾਦਕਤ ਨੇ ਕੀਤੀ ਮੰਗਣੀ, ਮੰਗੇਤਰ ਨਾਲ ਸ਼ੇਅਰ ਕੀਤੀ ਫੋਟੋ

03/15/2020 7:30:12 PM

ਨਵੀਂ ਦਿੱਲੀ— ਰਣਜੀ ਟਰਾਫੀ ਸੈਮੀਫਾਈਨਲ ਤੇ ਫਾਈਨਲ 'ਚ ਆਪਣੀ ਗੇਂਦਬਾਜ਼ੀ ਨਾਲ ਮਹੱਤਵਪੂਰਨ ਭੂਮਿਕਾ ਨਿਭਾ ਕੇ ਸੌਰਾਸ਼ਟਰ ਨੂੰ ਪਹਿਲੀ ਵਾਰ ਰਣਜੀ ਟਰਾਫੀ ਦਾ ਖਿਤਾਬ ਦਿਵਾਉਣ ਵਾਲੇ ਜੈਦੇਵ ਉਨਾਦਕਤ ਨੇ ਐਤਵਾਰ ਨੂੰ ਮੰਗਣੀ ਕਰ ਲਈ। ਇਸ ਗੇਂਦਬਾਜ਼ ਨੇ ਆਪਣੀ ਫੋਟੋ ਵੈੱਬਸਾਈਟ, ਇੰਸਟਾਗ੍ਰਾਮ 'ਤੇ ਸ਼ੇਅਰ ਕਰ ਮੰਗੇਤਰ ਰਿੰਨੀ ਦੇ ਵਾਰੇ ਜਾਣਕਾਰੀ ਦਿੱਤੀ। ਉਨਾਦਕਤ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ '6 ਘੰਟੇ, 2 ਮੀਲਸ ਤੇ ਬਾਅਦ 'ਚ ਇਕ ਕੇਕ ਸ਼ੇਅਰ ਕਰਦੇ ਹੋਏ।'


ਰਣਜੀ ਟਰਾਫੀ 'ਚ ਉਨਾਦਕਤ ਨੇ 13.23 ਦੀ ਔਸਤ ਨਾਲ 67 ਵਿਕਟਾਂ ਹਾਸਲ ਕੀਤੀਆਂ ਤੇ ਇਤਿਹਾਸ ਰਚ ਦਿੱਤਾ। ਇਕ ਟੂਰਨਾਮੈਂਟ 'ਚ ਸਭ ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਖਿਡਾਰੀ ਬਣੇ। ਟੀਮ ਨੂੰ ਜਿੱਤ ਹਾਸਲ ਕਰਵਾਉਣ ਤੋਂ ਬਾਅਦ ਉਨਾਦਕਤ ਨੇ ਕਿਹਾ ਸੀ ਕਿ ਮੇਰੇ ਅੰਦਰ ਹੁਣ ਵੀ ਭਾਰਤੀ ਟੀਮ 'ਚ ਵਾਪਸੀ ਦੀ ਉਹੀ ਭੁੱਖ ਹੈ। ਇਹ ਬੇਤਾਬੀ ਹੁਣ ਹੋਰ ਵੀ ਜ਼ਿਆਦਾ ਵੱਧ ਗਈ ਹੈ ਤੇ ਇਹ ਮੇਰੇ ਪੂਰੇ ਸੈਸ਼ਨ 'ਚ ਉਤਸ਼ਾਹਿਤ ਕਰਦੀ ਰਹੀ। ਇਮਾਨਦਾਰੀ ਨਾਲ ਕਹਾਂ ਤਾਂ ਸੈਸ਼ਨ 'ਚ ਸ਼ਾਨਦਾਰ ਖੇਡਣ ਦੇ ਲਈ ਸ਼ਰੀਰਰਿਕ ਰੂਪ ਨਾਲ ਬਹੁਤ ਚੁਣੌਤੀਆਂ ਰਹੀਆਂ। ਲਗਭਗ ਹਰ ਮੈਚ 'ਚ ਤੇਜ਼ ਗੇਂਦਬਾਜ਼ ਦੇ ਤੌਰ 'ਤੇ ਇੰਨੇ ਲੰਮੇ ਸਪੈਲ ਸੁੱਟਣਾ ਬਹੁਤ ਚੁਣੌਤੀਪੂਰਨ ਰਿਹਾ।


ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ, ਬਚਪਨ ਦੇ ਕੋਚ ਰਾਜਕੁਮਾਰ ਸ਼ਰਮਾ ਨੇ ਉਨਾਦਕਤ ਦੀ ਸ਼ਲਾਘਾ ਕਰਦੇ ਹੋਏ ਕਿਹਾ ਸੀ ਕਿ ਹੁਣ ਇਸ ਤੇਜ਼ ਗੇਂਦਬਾਜ਼ ਨੂੰ ਭਾਰਤੀ ਟੀਮ 'ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਮੈਂ ਸੌਰਾਸ਼ਟਰ ਨੂੰ ਰਣਜੀ ਟਰਾਫੀ 'ਚ ਉਸਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੰਦਾ ਹਾਂ, ਵਿਸ਼ੇਸ਼ਕਰ ਉਨਾਦਕਤ ਨੂੰ ਜਿਸ ਨੇ ਮਹੱਤਵਪੂਰਨ ਗੇਂਦਬਾਜ਼ੀ ਕੀਤੀ ਤੇ ਮੇਗਾ ਈਵੇਂਟ 'ਚ 67 ਵਿਕਟਾਂ ਹਾਸਲ ਕੀਤੀਆਂ। ਆਈ. ਪੀ. ਐੱਲ. 'ਚ ਉਨ੍ਹਾਂ ਨੇ ਪਹਿਲਾਂ ਹੀ ਖੁਦ ਨੂੰ ਸਾਬਤ ਕਰ ਦਿੱਤਾ ਸੀ ਤੇ ਹੁਣ ਉਨ੍ਹਾਂ ਨੇ ਦਿਖਿਆ ਹੈ ਕਿ ਉਹ ਖੇਡ ਦੇ ਸਭ ਤੋਂ ਲੰਮੇ ਸਵਰੂਪ 'ਚ ਕਿੰਨੇ ਮਹੱਤਵਪੂਰਨ ਹੋ ਸਕਦੇ ਹਨ।

Gurdeep Singh

This news is Content Editor Gurdeep Singh