IPL ਇਤਿਹਾਸ ''ਚ ਸੱਤ ਸਾਲ ਬਾਅਦ ਹੋਇਆ ਕੁਝ ਅਜਿਹਾ, ਫਿਰ ਯਾਦ ਆਏ ਪ੍ਰਵੀਨ ਕੁਮਾਰ

04/18/2018 2:43:34 PM

ਮੁੰਬਈ—ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਕਾਰ ਮੰਗਲਵਾਰ ਨੂੰ ਖੇਡੇ ਗਏ ਆਈ.ਪੀ.ਐੱਲ. ਦੇ 14ਵੇਂ ਮੈਚ 'ਚ ਕੁਝ ਅਜਿਹਾ ਹੋਇਆ ਕਿ ਸੱਤ ਸਾਲ ਪੁਰਾਣੀਆਂ ਯਾਦਾਂ ਤਾਜ਼ਾ ਹੋ ਗਈਆਂ। ਦਰਅਸਲ, ਇਸ ਮੁਕਾਬਲੇ 'ਚ ਮੁੰਬਈ ਇੰਡੀਅਨਜ਼ ਨੇ ਆਰ.ਸੀ.ਬੀ. ਨੂੰ 42 ਦੋੜਾਂ ਨਾਲ ਹਰਾਇਆ। ਆਈ.ਪੀ.ਐੱਲ. ਦੇ ਇਸ ਸੀਜ਼ਨ 'ਚ ਮੁੰਬਈ ਦੀ ਇਹ ਪਹਿਲੀ ਜਿੱਤ ਹੈ। 

ਦੱਸ ਦਈਏ ਕੀ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉੱਤਰੀ ਮੁੰਬਈ ਇੰਡੀਅਨਜ਼ ਨੂੰ ਆਰ.ਸੀ.ਬੀ. ਦੇ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਨੇ ਮੈਚ 'ਚ ਪਹਿਲੀਆਂ ਦੋ ਗੇਂਦਾਂ 'ਚ ਲਗਾਤਾਰ ਦੋ ਵਿਕਟ ਝਟਕੇ। ਅਜਿਹਾ ਆਈ.ਪੀ.ਐੱਲ. ਦੇ ਇਤਿਹਾਸ 'ਚ ਸੱਤ ਸਾਲ ਬਾਅਦ ਹੋਇਆ ਜਦੋਂ ਕਿਸੇ ਗੇਂਦਬਾਜ਼ ਨੇ ਮੈਚ ਦੇ ਪਹਿਲੇ ਓਵਰ ਦੀ ਸ਼ੁਰੂਆਤੀ 2 ਗੇਂਦਾਂ 'ਚ ਲਗਾਤਾਰ ਦੋ ਵਿਕਟ ਲਏ।

ਇਸ ਦੌਰਾਨ ਉਮੇਸ਼ ਯਾਦਵ ਨੇ ਸਲਾਮੀ ਬੱਲੇਬਾਜ਼ ਸੂਰਯਾ ਯਾਦਵ ਨੂੰ ਪਹਿਲੀ ਗੇਂਦ 'ਤੇ ਬੋਲਡ ਕੀਤਾ। ਫਿਰ ਤੀਸਰੇ ਨੰਬਰ ਤੇ ਬੱਲੇਬਾਜ਼ ਕਰਨ ਆਏ ਵਿਕਟਕੀਪਰ ਬੱਲੇਬਾਜ਼ ਇਸ਼ਾਨ ਕਿਸ਼ਨ ਨੂੰ ਵੀ ਕਲੀਨ ਬੋਲਡ ਕਰ ਪਵੈਲੀਅਨ ਭੇਜਿਆ। ਹਾਲਾਂਕਿ, ਉਮੇਸ਼ ਦੇ ਕੋਲ ਹੈਟ੍ਰਿਕ ਲੈਣ ਦਾ ਸ਼ਾਨਦਾਰ ਮੌਕਾ ਸੀ, ਪਰ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਨੇ ਅਜਿਹਾ ਕਰਨ ਤੋਂ ਰੋਕ ਦਿੱਤਾ। ਇਸ ਤਰ੍ਹਾਂ ਮੁੰਬਈ ਨੂੰ ਸ਼ੁਰੂਆਤ 'ਚ ਜ਼ੋਰਦਾਰ ਝਟਕਾ ਲਗਾ।

ਜ਼ਿਕਰਯੋਗ ਹੈ ਕਿ ਇਸ ਮੈਚ 'ਚ ਆਰ.ਸੀ.ਬੀ. ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਮੁੰਬਈ ਇੰਡੀਅਨਜ਼ ਨੇ 20 ਓਵਰਾਂ 'ਚ 6 ਵਿਕਟ ਦੇ ਕੇ 213 ਦੋੜਾਂ ਬਣਾਈਆਂ। ਜਿਸਦੇ ਜਵਾਬ 'ਚ ਉਤਰੀ ਆਰ.ਸੀ.ਬੀ. ਦੀ ਪੂਰੀ ਟੀਮ 167 ਦੋੜਾਂ ਬਣਾ ਸਕੀ ਅਤੇ ਮੈਚ ਹਾਰ ਗਈ। ਇਸ ਮੈਚ 'ਚ ਮੁੰਬਈ ਇੰਡੀਅਨਜ਼ ਦੇ ਕਪਤਾਨ ਰੋਹਿਤ (94) ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਮੈਨ ਆਫ ਦਾ ਮੈਚ ਦਾ ਖਿਤਾਬ ਦਿੱਤਾ ਗਿਆ।

ਇਸ ਤੋਂ ਪਹਿਲਾਂ ਅਜਿਹਾ ਕਾਰਨਾਮਾ ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਪ੍ਰਵੀਨ ਕੁਮਾਰ ਨੇ ਕੀਤਾ ਸੀ। ਉਨ੍ਹਾਂ ਨੇ ਸਾਲ 2011 'ਚ ਕਿੰਗਜ਼ ਇਲੈਵਨ ਪੰਜਾਬ ਦੀ ਵੱਲੋਂ ਆਈ.ਪੀ.ਐੱਲ. 4 'ਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਪਹਿਲੀਆਂ ਦੋ ਗੇਂਦਾਂ 'ਤੇ ਦੋ ਵਿਕਟ ਲਏ ਸਨ। ਇਸ ਦੌਰਾਨ ਪ੍ਰਵੀਨ ਨੇ ਸ਼੍ਰੀਕਾਂਤ ਅਨਿਰੁਧ ਅਤੇ ਸੁਰੇਸ਼ ਰੈਨਾ ਨੂੰ ਆਊਟ ਕੀਤਾ ਸੀ। ਇਸ ਮੈਚ 'ਚ ਚੇਨਈ ਦੀ ਟੀਮ ਨੇ ਚਾਰ ਵਿਕਟ ਗੁਵਾ ਕੇ 188 ਦੋੜਾਂ ਬਣਾਈਆਂ ਸਨ। ਸਕੋਰ ਦਾ ਪਿੱਛਾ ਕਰਨ ਉਤਰੀ ਪੰਜਾਬ ਦੀ ਟੀਮ ਨੇ 6 ਵਿਕਟਾਂ ਨਾਲ ਇਹ ਮੁਕਾਬਲਾ ਆਪਣੇ ਨਾਮ ਕੀਤਾ ਸੀ।
 


Related News