10 ਗੇਂਦਾਂ ''ਚ ਇੰਨੇ ਛੱਕੇ ਲਗਾ ਉਮੇਸ਼ ਨੇ ਰਚਿਆ ਇਤਿਹਾਸ, ਬਣੇ ਪਹਿਲੇ ਬੱਲੇਬਾਜ਼

10/20/2019 5:06:23 PM

ਨਵੀਂ ਦਿੱਲੀ : ਵੈਸੇ ਤਾਂ ਭਾਰਤ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਆਪਣੀ ਤੂਫਾਨੀ ਗੇਂਦਬਾਜ਼ੀ ਲਈ ਜਾਣੇ ਜਾਂਦੇ ਹਨ ਪਰ ਰਾਂਚੀ ਵਿਚ ਖੇਡੇ ਜਾ ਰਹੇ ਟੈਸਟ ਸੀਰੀਜ਼ ਦੇ ਤੀਜੇ ਅਤੇ ਆਖਰੀ ਮੁਕਾਬਲੇ ਵਿਚ ਇਸ ਗੇਂਦਬਾਜ਼ ਨੇ ਆਪਣੀ ਬੱਲਬਾਜ਼ੀ ਨਾਲ ਇਤਿਹਾਸ ਰਚ ਦਿੱਤਾ। ਹੇਠਲੇ ਕ੍ਰਮ 'ਤੇ ਬੱਲੇਬਾਜ਼ੀ ਲਈ ਆਏ ਉਮੇਸ਼ ਯਾਦਵ ਨੇ ਤੂਫਾਨੀ ਬੱਲੇਬਾਜ਼ੀ ਕਰਦਿਆਂ ਦੱਖਣੀ ਅਫਰੀਕੀ ਸਪਿਨ ਗੇਂਦਬਾਜ਼ ਜਾਰਜ ਲਿੰਡੇ ਦੀ ਰੱਜ ਕੇ ਕਲਾਸ ਲਈ।

ਰਵਿੰਦਰ ਜਡੇਜਾ ਦੇ ਅਰਧ ਸੈਂਕੜਾ ਲਗਾਉਣ ਤੋਂ ਬਾਅਦ ਆਊਟ ਹੋਣ ਦੇ ਬਾਅਦ ਉਮੇਸ਼ ਯਾਦਵ ਕ੍ਰੀਜ਼ 'ਤੇ ਆਏ। ਮੈਦਾਨ 'ਤੇ ਆਉਂਦਿਆਂ ਹੀ ਉਸ ਨੇ ਸ਼ੁਰੂਆਤੀ 2 ਗੇਂਦਾਂ 'ਤੇ 2 ਛੱਕੇ ਲਗਾ ਦਿੱਤੇ। 10 ਗੇਂਦਾਂ ਵਿਚ 31 ਦੌੜਾਂ ਬਣਾ ਕੇ ਉਮੇਸ਼ ਯਾਦਵ ਟੈਸਟ ਕ੍ਰਿਕਟ ਇਤਿਹਾਸ ਦੇ ਸਭ ਤੋਂ ਵੱਧੀ ਸਟ੍ਰਾਈਕ ਰੇਟ ਵਾਲੇ ਬੱਲੇਬਾਜ਼ ਬਣ ਗਏ ਹਨ। ਡ੍ਰੈਸਿੰਗ ਰੂਮ 'ਚ ਬੈਠੇ ਕੋਹਲੀ ਦੀ ਖੁਸ਼ੀ ਦਾ ਅੰਦਾਜ਼ ਇਨ੍ਹਾਂ ਤਸਵੀਰਾਂ ਤੋਂ ਲਗਾਇਆ ਜਾ ਸਕਦਾ ਹੈ। ਦੱਸ ਦਈਏ ਕਿ ਉਮੇਸ਼ ਯਾਦਵ ਵਿਰਾਟ ਦੀ ਅਗਵਾਈ ਵਾਲੀ ਰਾਇਲ ਚੈਲੰਜਰਜ਼ ਬੈਂਗਲੁਰੂ 'ਚ ਵੀ ਹਨ।