ਫਿੱਟਨੈਸ ਟੈਸਟ ਵਿਚ ਫੇਲ ਹੋਣ ''ਤੇ ਭੜਕੇ ਉਮਰ ਅਕਮਲ, ਟ੍ਰੇਨਰ ਦੇ ਸਾਹਮਣੇ ਉਤਾਰੇ ਕਪੜੇ

02/03/2020 3:18:32 PM

ਕਰਾਚੀ : ਕੌਮਾਂਤਰੀ ਟੀਮ ਵਿਚ ਜਗ੍ਹਾ ਬਣਾਉਣ ਲਈ ਜੂਝ ਰਹੇ ਪਾਕਿਸਤਾਨ ਦੇ ਸਟਾਰ ਵਿਕਟਕੀਪਰ ਬੱਲੇਬਾਜ਼ ਉਮਰ ਅਕਮਲ 'ਤੇ ਗੰਭੀਰ ਦੋਸ਼ ਲੱਗੇ ਹਨ। ਸੂਤਰਾਂ ਦੀ ਮੰਨੀਏ ਤਾਂ ਉਮਰ ਨੇ ਨੈਸ਼ਨਲ ਕ੍ਰਿਕਟ ਅਕੈਡਮੀ ਲਈ ਫਿੱਟਨੈਸ ਟੈਸਟ ਵਿਲ ਫੇਲ ਹੋਣ ਤੋਂ ਬਾਅਦ ਕੁਝ ਅਜਿਹਾ ਕਰ ਦਿੱਤਾ ਜੋ ਉਸ ਨੂੰ ਭਾਰੀ ਨੁਕਸਾਨ ਪਹੁੰਚਾ ਸਕਦਾ ਹੈ। ਸੂਤਰਾਂ ਮੁਤਾਬਕ ਫਿੱਟਨੈਸ ਟੈਸਟ ਦੌਰਾਨ ਉਮਰ ਅਕਮਲ ਦੇ ਸਰੀਰ ਦੀ ਫੈਟ ਨਾਪੀ ਗਈ, ਜਿਸ ਵਿਚ ਉਹ ਫੇਲ ਹੋ ਗਏ। ਇਸ ਗੱਲ ਤੋਂ ਭੜਕੇ ਉਮਰ ਅਕਮਲ ਨੇ ਟ੍ਰੇਨਰ ਦੇ ਸਾਹਮਣੇ ਹੀ ਆਪਣੇ ਕਪੜੇ ਉਤਾਰ ਦਿੱਤੇ। ਇੰਨਾ ਹੀ ਨਹੀਂ ਉਸ ਨੇ ਟ੍ਰੇਨਰ ਨਾ ਬੁਰਾ ਵਿਵਹਾਰ ਕੀਤਾ। ਉਸ ਨੇ ਕਪੜੇ ਉਤਾਰ ਕੇ ਟ੍ਰੇਨਰ ਨੂੰ ਚੀਖਦਿਆਂ ਪੁੱਛਿਆ ਕਿ ਦੱਸੋ ਫੈਟ ਕਿੱਥੇ ਹੈ? ਫਿੱਟਨੈਸ ਲੈਣ ਵਾਲੀ ਟੀਮ ਨੇ ਉਸ ਦੀ ਸ਼ਿਕਾਇਤ ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੂੰ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬੁਰੇ ਰਵੱਈਏ ਲਈ ਉਮਰ 'ਤੇ ਬੈਨ ਲਾਇਆ ਜਾ ਸਕਦਾ ਹੈ ਅਤੇ ਅਗਲੇ ਘਰੇਲੂ ਸੀਜ਼ਨ ਤੋਂ ਵੀ ਉਸ ਨੂੰ ਬਾਹਰ ਰੱਖਿਆ ਜਾ ਸਕਦਾ ਹੈ। ਦੂਜੇ ਪਾਸੇ, ਉਮਰ ਦੇ ਵੱਡੇ ਭਰਾ ਕਾਮਰਾਨ ਅਕਮਲ ਅਤੇ ਸਾਬਕਾ ਕਪਤਾਨ ਸਲਮਾਨ ਬੱਟ ਵੀ ਟੈਸਟ ਵਿਚੋਂ ਫੇਲ ਹੋ ਗਏ ਹਨ।

ਇਹ ਪਹਿਲੀ ਵਾਰ ਨਹੀਂ ਹੈ ਕਿ ਜਦੋਂ ਉਮਰ ਆਪਣੇ ਖਰਾਬ ਰਵੱਈਏ ਦੀ ਵਜ੍ਹਾ ਤੋਂ ਸੁਰਖੀਆਂ ਵਿਚ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਉਹ ਵਿਵਾਦਾਂ ਵਿਚ ਰਹੇ ਹਨ। ਸਾਲ 2017 ਵਿਚ ਉਸ ਨੂੰ ਚੈਂਪੀਅਨਜ਼ ਟਰਾਫੀ ਤੋਂ ਵਾਪਸ ਪਾਕਿਸਤਾਨ ਭੇਜ ਦਿੱਤਾ ਗਿਆ ਸੀ। ਉਸ ਸਮੇਂ ਫਿੱਟਨੈਸ ਟੈਸਟ ਵਿਚੋਂ ਫੇਲ ਹੋਣ ਕਾਰਨ ਅਕਮਲ ਖਿਲਾਫ ਉਸ ਸਮੇਂ ਦੇ ਕੋਚ ਮਿਕੀ ਆਰਥਰ ਨੇ ਕਾਰਵਾਈ ਕੀਤੀ ਸੀ। ਇਸ ਨਾਲ ਜੁੜੀ ਖਬਰ ਇਹ ਹੈ ਕਿ ਉਮਰ ਤੋਂ ਇਲਾਵਾ ਕਾਮਰਾਨ ਅਕਮਲ ਅਤੇ ਸਲਮਾਨ ਬੱਟ ਵੀ ਫਿੱਟਨੈਸ ਟੈਸਟ ਵਿਚ ਫੇਲ ਹੋਏ ਹਨ। ਦਰਅਸਲ, ਕਾਮਰਾਨ ਨੂੰ ਕਈ ਵਾਰ ਟੈਸਟ ਲਈ ਬੁਲਾਇਆ ਗਿਆ ਪਰ ਉਹ ਲਗਾਤਾਰ ਬਹਾਨਾ ਬਣਾਉਂਦੇ ਰਹੇ। ਆਖਿਰਕਾਰ 28 ਜਨਵਰੀ ਨੂੰ ਉਹ ਅਕੈਡਮੀ ਪਹੁੰਚੇ ਤਾਂ ਟੈਸਟ ਵਿਚ ਫੇਲ ਹੋ ਗਏ। ਇਸ ਤੋਂ ਇਲਾਵਾ ਬੱਟ ਨੇ ਤਾਂ ਫਿੱਟਨੈਸ ਟੈਸਟ ਪੂਰਾ ਦਿੱਤਾ ਹੀ ਨਹੀਂ। ਉਹ ਫਿੱਟਨੈਸ ਟੈਸਟ ਨੂੰ ਵਿਚਾਲੇ ਛੱਡ ਕੇ ਚਲੇ ਗਏ। ਮੰਨਿਆ ਜਾ ਰਿਹਾ ਹੈ ਕਿ ਉਸ 'ਤੇ ਵੀ ਕਾਰਵਾਈ ਕੀਤੀ ਜਾ ਸਕਦੀ ਹੈ।

PunjabKesari


Related News