ਉਮਰ ਅਕਮਲ ਨੇ ਸਾਬਕਾ ਪਾਕਿਸਤਾਨੀ ਖਿਡਾਰੀ 'ਤੇ ਭ੍ਰਿਸ਼ਟਾਚਾਰ ਦਾ ਲਾਇਆ ਦੋਸ਼

08/08/2019 12:43:22 PM

ਸਪੋਰਟਸ ਡੈਸਕ— ਪਾਕਿਸਤਾਨ ਦੇ ਵਿਵਾਦਿਤ ਬੱਲੇਬਾਜ਼ ਉਮਰ ਅਕਮਲ ਨੇ ਸਾਬਕਾ ਟੈਸਟ ਖਿਡਾਰੀ ਮੰਸੂਰ ਅਖਤਰ 'ਤੇ ਗਲੋਬਲ ਟੀ20 ਕਨਾਡਾ ਲੀਗ ਦੇ ਦੌਰਾਨ ਭ੍ਰਿਸ਼ਟ ਕੰਮਾਂ 'ਚ ਸ਼ਾਮਲ ਹੋਣ ਦੀ ਪੇਸ਼ਕਸ਼ ਕਰਨ ਦਾ ਇਲਜ਼ਾਮ ਲਗਾਇਆ ਤੇ ਇਸ ਮਾਮਲੇ ਦੀ ਜਾਣਕਾਰੀ ਪੀ. ਸੀ. ਬੀ. ਦੀ ਐਂਟੀ ਕਰਪਸ਼ਨ ਯੂਨਿਟ ਨੂੰ ਕੀਤੀ। ਪਾਕਿਸਤਾਨ ਕ੍ਰਿਕਟ ਬੋਰਡ  (ਪੀ. ਸੀ. ਬੀ) ਦੇ ਭਰੋਸੇ ਯੋਗ ਸੂਤਰਾਂ ਮੁਤਾਬਕ ਕੁਝ ਦਿਨ ਪਹਿਲਾਂ ਉਮਰ ਨੇ ਇਸ ਮਾਮਲੇ ਦੀ ਰਿਪੋਰਟ ਆਯੋਜਕਾਂ ਤੇ ਪੀ. ਸੀ. ਬੀ ਦੀ ਐਂਟੀ ਕਰਪਸ਼ਨ ਯੂਨਿਟ ਨੂੰ ਕਰ ਦਿੱਤੀ ਸੀ।

ਉਹ ਗਲੋਬਲ ਟੀ20 ਕਨਾਡਾ ਲੀਗ 'ਚ ਵਿਨਿਪੇਗ ਹਾਕਸ ਫਰੈਂਚਾਇਜ਼ੀ ਲਈ ਖੇਡ ਰਹੇ ਹਨ। ਅਕਮਲ ਨੇ ਕਿਹਾ ਕਿ ਅਖਤਰ ਵਿਨਿਪੇਗ ਹਾਕਸ ਪ੍ਰਬੰਧਨ ਦਾ ਹਿੱਸਾ ਸਨ ਤੇ ਉਨ੍ਹਾਂ ਨੇ ਲੀਗ ਦੇ ਕੁਝ ਮੈਚਾਂ ਨੂੰ ਫਿਕਸ ਕਰਨ 'ਚ ਭੂਮਿਕਾ ਨਿਭਾਉਣ ਲਈ ਪੁੱਛਿਆ ਸੀ। ਅਖਤਰ 1980 ਤੇ 1990 ਦੇ ਵਿਚਾਲੇ 19 ਟੈਸਟ ਤੇ 41 ਵਨ-ਡੇ ਖੇਡ ਚੁੱਕੇ ਹਨ। ਇਸ  ਸ਼ਿਕਾਇਤ ਤੋਂ ਬਾਅਦ 'ਚ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਪਾ ਰਿਹਾ ਹੈ।