ਯੂਕ੍ਰੇਨ ਦਾ ਕੋਰੋਬੋਵ ਬਣਿਆ ਸਨਵੇ ਸਿਟਜਸ ਇੰਟਰਨੈਸ਼ਨਲ ਸ਼ਤਰੰਜ ਦਾ ਜੇਤੂ

12/23/2019 10:23:01 PM

ਸਿਟਜਸ (ਨਿਕਲੇਸ਼ ਜੈਨ)—ਸਿਟਜਸ ਇੰਟਰਨੈਸ਼ਨਲ ਸ਼ਤਰੰਜ ਦਾ ਖਿਤਾਬ ਸਭ ਤੋਂ ਅੱਗੇ ਚੱਲ ਰਹੇ ਯੂਕ੍ਰੇਨ ਦੇ ਅੰਟੋਨ ਕੋਰੋਬੋਵ ਨੇ 8.5 ਅੰਕਾਂ ਨਾਲ ਹਾਸਲ ਕੀਤਾ। ਕੋਰੋਬੋਵ ਨੇ ਆਖਰੀ ਰਾਊਂਡ ਵਿਚ ਜਰਮਨੀ ਦੇ ਆਂਦਰੇ ਹੇਮਨ ਨਾਲ ਡਰਾਅ ਖੇਡਿਆ, ਜਦਕਿ ਅਜ਼ਰਬੈਜਾਨ ਦੇ ਵਾਸਿਫ ਦੁਰਬਾਇਲੀ ਨੇ 8 ਅੰਕ ਬਣਾ ਕੇ ਵਧੀਆ ਟਾਈਬ੍ਰੇਕ ਦੇ ਆਧਾਰ 'ਤੇ ਦੂਜਾ ਸਥਾਨ ਹਾਸਲ ਕੀਤਾ ਤਾਂ 8 ਹੀ ਅੰਕ 'ਤੇ ਟਾਈਬ੍ਰੇਕ ਦੇ ਆਧਾਰ 'ਤੇ ਜਰਮਨੀ ਦੇ ਸਵਾਨੇ ਰੁਸਮੁਸ ਨੂੰ ਤੀਜਾ ਸਥਾਨ ਹਾਸਲ ਹੋਇਆ। ਭਾਰਤ ਦਾ ਅਭਿਮਨਿਊ ਪੌਰਾਣਿਕ ਆਖਰੀ ਰਾਊਂਡ ਵਿਚ ਸਿਰਫ ਅੱਧਾ ਅੰਕ ਹੀ ਬਣਾ ਸਕਿਆ। ਉਸ ਨੇ ਅਮਰੀਕਾ ਦੇ ਗ੍ਰੈਂਡ ਮਾਸਟਰ ਤਿਮੂਰ ਗਰੇਏਵ ਨਾਲ ਡਰਾਅ ਖੇਡਿਆ ਅਤੇ 7.5 ਅੰਕ ਬਣਾ ਕੇ ਵਧੀਆ ਟਾਈਬ੍ਰੇਕ ਵਿਚ ਚੌਥੇ ਸਥਾਨ 'ਤੇ ਰਿਹਾ।


Gurdeep Singh

Content Editor

Related News