ਇਸਰਾਈਲ ''ਚ ਬਿਕਨੀ ਪਾ ਕੇ ਫੋਟੋ ਖਿਚਵਾਉਣ ''ਤੇ ਯੂਜਨੀ ਬੋਕਾਰਡ ਨੂੰ ਮਿਲੀਆਂ ਧਮਕੀਆਂ

Tuesday, Oct 30, 2018 - 05:13 AM (IST)

ਜਲੰਧਰ — ਕੈਨੇਡਾ ਦੀ ਮਸ਼ਹੂਰ ਟੈਨਿਸ ਸਟਾਰ ਯੂਜਨੀ ਬੋਕਾਰਡ ਨੂੰ ਇਸਰਾਈਲ ਦੇ ਗਰਮਖਿਆਲੀ ਧੜੇ ਦੇ ਗੁੱਸੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ। ਦਰਅਸਲ, ਬੀਤੇ ਹਫਤੇ ਇਸਰਾਈਲ ਦੌਰੇ 'ਤੇ ਗਈ ਬੋਕਾਰਡ ਨੇ ਰਾਜਧਾਨੀ ਤੇਲ ਅਵੀਵ ਦੇ ਸਮੁੰਦਰ ਕਿਨਾਰੇ ਸਫੈਦ ਬਿਕਨੀ ਪਹਿਨ ਕੇ ਫੋਟੋ ਖਿਚਵਾਈ ਸੀ। ਇਸ ਦੌਰਾਨ ਬੋਕਾਰਡ ਨੇ ਸਰੀਰ 'ਤੇ ਕਾਲੀ ਮਿੱਟੀ ਵੀ ਲਾਈ ਹੋਈ ਸੀ। ਸਮੁੰਦਰ ਵਿਚ ਅਠਖੇਲੀਆਂ ਕਰਦੀ ਦੀ ਉਸ ਦੀ ਇਕ ਵੀਡੀਓ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਹੋਈ ਸੀ।

PunjabKesari

ਬੋਕਾਰਡ ਦੀਆਂ ਇਨ੍ਹਾਂ ਸ਼ਰਾਰਤਾਂ ਨਾਲ ਭਰੀਆਂ ਫੋਟੋਆਂ ਨੂੰ ਇਕ ਪਾਸੇ ਜਿਥੇ ਇਸਰਾਈਲ ਦੇ ਸਥਾਨਕ ਮੀਡੀਆ ਨੇ ਖੂਬ ਰੀ-ਟਵੀਟ ਕੀਤਾ ਹੈ, ਉਥੇ ਹੀ ਇਸਰਾਈਲ ਦੇ ਸੈਰ-ਸਪਾਟਾ ਵਿਭਾਗ ਨੇ ਵੀ ਇਸ ਦੀ ਖੂਬ ਸ਼ਲਾਘਾ ਕੀਤੀ ਹੈ ਪਰ ਉਧਰ ਗਰਮਖਿਆਲੀ ਨੇਤਾਵਾਂ ਨੂੰ ਬੋਕਾਰਡ ਦੀ ਇਹ ਹਰਕਤ ਰਾਸ ਨਹੀਂ ਆ ਰਹੀ। ਅਜਿਹੀ ਹਾਲਤ ਵਿਚ ਸੋਸ਼ਲ ਮੀਡੀਆ 'ਤੇ ਬੋਕਾਰਡ ਨੂੰ ਕਾਫੀ ਬੁਰਾ-ਭਲਾ ਕਿਹਾ ਗਿਆ। ਕਈਆਂ ਨੇ ਲਿਖਿਆ ਹੈ ਕਿ ਸਾਰਾ ਘਟਨਾਕ੍ਰਮ ਇਸਰਾਈਲ ਵਿਚ ਰਾਜਨੀਤਕ ਭੂਚਾਲ ਲਿਆਉਣ ਦੀ ਚਾਲ ਹੈ। ਹਾਲਾਂਕਿ ਜਿਨੀ ਨੇ ਇਨ੍ਹਾਂ ਪ੍ਰਤੀਕਿਰਿਆਵਾਂ 'ਤੇ ਅਜੇ ਆਪਣਾ ਮੂੰਹ ਨਹੀਂ ਖੋਲ੍ਹਿਆ ਹੈ। ਜ਼ਿਕਰਯੋਗ ਹੈ ਕਿ ਜਿਨੀ ਟੈਨਿਸ ਕੋਰਟ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਵੀ ਬੇਹੱਦ ਸਰਗਰਮ ਰਹਿੰਦੀ ਹੈ। ਟਵਿਟਰ 'ਤੇ ਉਸ ਦੇ 17 ਲੱਖ ਤੇ ਇੰਸਟਾਗ੍ਰਾਮ 'ਤੇ ਉਸ ਦੇ 18 ਲੱਖ ਫਾਲੋਅਰਸ ਹਨ। ਜਿਨੀ ਦੀ ਹਾਕੀ ਖਿਡਾਰੀ ਜੌਰਡਨ ਕੈਰਨ ਨਾਲ ਨੇੜਤਾ ਦੱਸੀ ਜਾਂਦੀ ਹੈ।


Related News