ਉਦਯਨ ਮਾਨੇ ਨੇ ਸਟੀਲ ਸਿਟੀ ''ਚ ਜਿੱਤਿਆ ਗੋਲਫ ਖਿਤਾਬ

12/29/2019 10:20:06 PM

ਜਮਸ਼ੇਦਪੁਰ— ਪੁਣੇ ਦੇ ਉਦਯਨ ਮਾਨੇ ਨੇ ਡੇਢ ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਵਾਲੀ ਸੈਸ਼ਨ ਦੀ ਆਖਰੀ ਟਾਟਾ ਸਟੀਲ ਟੂਰ ਗੋਲਫ ਚੈਂਪੀਅਨਸ਼ਿਪ ਦੇ ਚੌਥੇ ਤੇ ਆਖਰੀ ਰਾਊਂਡ 'ਚ ਐਤਵਾਰ ਨੂੰ ਇਕ ਸ਼ਾਟ ਦੇ ਅੰਤਰ ਨਾਲ ਖਿਤਾਬ ਜਿੱਤ ਲਿਆ। ਗੋਲਮੁਡੀ ਗੋਲਫ ਕੋਰਸ 'ਤੇ ਖੇਡੇ ਗਏ ਇਸ ਟੂਰਨਾਮੈਂਟ 'ਚ ਉਦਯਨ ਮਾਨੇ (67-66-64-65) ਨੇ ਆਖਰੀ ਰਾਊਂਡ 'ਚ ਸੱਤ ਅੰਡਰ 65 ਦਾ ਸ਼ਾਨਦਾਰ ਕਾਰਡ ਖੇਡਿਆ। ਉਸ ਨੇ 26 ਅੰਡਰ 262 ਦੇ ਸਕੋਰ ਦੇ ਨਾਲ ਖਿਤਾਬ ਆਪਣੇ ਨਾਂ ਕੀਤਾ। ਉਸ ਨੇ ਟੂਰਨਾਮੈਂਟ 'ਚ ਸਭ ਤੋਂ ਘੱਟ ਸਕੋਰ ਦਾ ਪੀ. ਜੀ. ਟੀ. ਆਈ. ਰਿਕਾਰਡ ਬਣਾਇਆ। ਉਦਯਨ ਦਾ ਇਹ ਅੱਠਵਾਂ ਪ੍ਰੋਫੈਸ਼ਨਲ ਖਿਤਾਬ ਹੈ ਤੇ ਉਸ ਨੂੰ ਇਸ ਜਿੱਤ ਨਾਲ 22 ਲੱਖ 50 ਹਜ਼ਾਰ ਰੁਪਏ ਦੀ ਪੁਰਸਕਾਰ ਰਾਸ਼ੀ ਮਿਲੀ। ਇਸ ਜਿੱਤ ਨਾਲ ਉਹ ਪੀ. ਜੀ. ਟੀ. ਆਈ. ਆਰਡਰ ਆਫ ਮੈਰਿਟ 'ਚ 9ਵੇਂ ਤੋਂ ਤੀਜੇ ਸਥਾਨ 'ਤੇ ਪਹੁੰਚ ਗਏ।


ਭਾਰਤੀ ਸਟਾਰ ਕੋਲਕਾਤਾ ਦੇ ਐੱਸ. ਐੱਸ. ਪੀ. ਚੌਰਸੀਆ (63-67-65-68) ਆਖਰੀ ਰਾਊਂਡ 'ਚ 14ਵੇਂ ਹੋਲ ਤਕ ਦੋ ਸ਼ਾਟ ਦੀ ਬੜ੍ਹਤ 'ਤੇ ਸੀ ਪਰ ਇਸ ਤੋਂ ਬਾਅਦ ਉਹ ਲੜਖੜਾ ਗਿਆ ਤੇ 68 ਦਾ ਕਾਰਡ ਖੇਡ ਕੇ ਦੂਜੇ ਸਥਾਨ 'ਤੇ ਪਹੁੰਚ ਗਏ। ਉਸਦਾ ਸਕੋਰ 25 ਅੰਡਰ 263 ਰਿਹਾ। ਪਟਨਾ ਦੇ ਅਮਨ ਰਾਜ (71) ਦਿੱਲੀ ਦੇ ਚਿਰਾਗ ਕੁਮਾਰ (67) ਦੇ ਨਾਲ ਸਾਂਝੇ ਤੌਰ 'ਤੇ ਤੀਜੇ ਸਥਾਨ 'ਤੇ ਰਹੇ। ਦੋਵਾਂ ਦਾ ਸਕੋਰ 23 ਅੰਡਰ 265 ਰਿਹਾ। ਗਗਨਜੀਤ ਭੁੱਲਰ ਨੂੰ 11 ਅੰਡਰ 277 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 31ਵਾਂ ਸਥਾਨ ਮਿਲਿਆ ਜਦਕਿ ਭਾਰਤੀ ਗੋਲਫ ਦੇ ਦੋ ਲੀਜੇਂਡ ਖਿਡਾਰੀ ਜੀਵ ਮਿਲਖਾ ਸਿੰਘ ਤੇ ਜੋਤੀ ਰੰਧਾਵਾ ਨੂੰ 10 ਅੰਡਰ 278 ਦੇ ਸਕੋਰ ਦੇ ਨਾਲ ਸਾਂਝੇ ਤੌਰ 'ਤੇ 39ਵਾਂ ਸਥਾਨ ਮਿਲਿਆ।

Gurdeep Singh

This news is Content Editor Gurdeep Singh