U-19 WC : ਹਰਨੂਰ ਦਾ ਸੈਂਕੜਾ, ਭਾਰਤ ਨੇ ਅਭਿਆਸ ਮੈਚ ''ਚ AUS ਨੂੰ 9 ਵਿਕਟਾਂ ਨਾਲ ਹਰਾਇਆ

01/12/2022 1:55:57 PM

ਪ੍ਰਵੋਡੇਨਸ (ਗਯਾਨਾ)- ਸਲਾਮੀ ਬੱਲੇਬਾਜ਼ ਹਰਨੂਰ ਸਿੰਘ ਦੀਆਂ ਅਜੇਤੂ 100 ਦੌੜਾਂ ਦੀ ਮਦਦ ਨਾਲ ਭਾਰਤ ਨੇ ਅੰਡਰ-19 ਵਿਸ਼ਵ ਕੱਪ ਤੋਂ ਪਹਿਲਾਂ ਅਭਿਆਸ ਕ੍ਰਿਕਟ ਮੈਚ 'ਚ ਆਸਟਰੇਲੀਆ ਨੂੰ 9 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ।

ਇਹ ਵੀ ਪੜ੍ਹੋ : ਅਦਾਕਾਰ ਸਿਧਾਰਥ ਨੇ ‘ਇਤਰਾਜ਼ਯੋਗ ਟਿੱਪਣੀ’ ਲਈ ਮੰਗੀ ਮਾਫ਼ੀ, ਸਾਇਨਾ ਨੇਹਵਾਲ ਨੇ ਦਿੱਤੀ ਇਹ ਪ੍ਰਤੀਕਿਰਿਆ

ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਨ ਲਈ ਸੱਦੇ ਜਾਣ ਦੇ ਬਾਅਦ ਕਪਤਾਨ ਕੂਪਰ ਕੋਨੋਲੀ ਦੇ 117 ਦੌੜਾਂ ਦੀ ਮਦਦ ਨਾਲ 49.2 ਓਵਰ 'ਚ 268 ਦੌੜਾਂ ਬਣਾਈਆਂ। ਕੋਨੋਲੀ ਨੇ ਆਪਣੀ ਪਾਰੀ 'ਚ 14 ਚੌਕੇ ਤੇ ਚਾਰ ਛੱਕੇ ਦੀ ਲਾਏ। ਹਰਨੂਰ ਸਿੰਘ ਨੇ 16 ਚੌਕਿਆਂ ਦੀ ਮਦਦ ਨਾਲ 100 ਦੌੜਾਂ ਬਣਾਈਆਂ।  ਉਨ੍ਹਾਂ ਨੂੰ ਸ਼ੇਖ਼ ਰਾਸ਼ਿਦ ਦਾ ਚੰਗਾ ਸਹਿਯੋਗ ਮਿਲਿਆ ਜਿਨ੍ਹਾਂ ਨੇ 72 ਦੌੜਾਂ ਦੀ ਪਾਰੀ ਖੇਡੀ। ਇਹ ਦੋਵੇਂ ਖਿਡਾਰੀ ਰਿਟਾਇਰਡ ਹਰਟ ਹੋ ਕੇ ਪਵੇਲੀਅਨ ਪਰਤ ਗਏ ਤੇ ਉਸ ਤੋਂ ਬਾਅਦ ਕਪਤਾਨ ਯਸ਼ ਢੁਲ (ਅਜੇਤੂ 50) ਨੇ ਟੀਮ ਨੂੰ 15 ਗੇਂਦਾਂ ਬਾਕੀ ਰਹਿੰਦੇ ਹੋਏ ਟੀਚੇ ਤਕ ਪਹੁੰਚਾਇਆ। ਟੂਰਨਾਮੈਂਟ ਸ਼ੁੱਕਰਵਾਰ ਨੂੰ ਸ਼ੁਰੂ ਹੋਵੇਗਾ ਜਿਸ 'ਚ ਭਾਰਤ ਦਾ ਪਹਿਲਾ ਮੁਕਾਬਲਾ ਸ਼ਨੀਵਾਰ ਨੂੰ ਦੱਖਣੀ ਅਫ਼ਰੀਕਾ ਨਾਲ ਹੋਵੇਗਾ।

ਇਹ ਵੀ ਪੜ੍ਹੋ : AFC ਮਹਿਲਾ ਏਸ਼ੀਆ ਕੱਪ ਲਈ ਭਾਰਤ ਦੀ 23 ਮੈਂਬਰੀ ਟੀਮ ਦਾ ਐਲਾਨ

ਹੋਰਨਾਂ ਮੈਚਾਂ 'ਚ ਬੰਗਲਾਦੇਸ, ਇੰਗਲੈਂਡ ਤੇ ਪਾਕਿਸਤਾਨ ਨੇ ਵੀ ਪ੍ਰਭਾਵਸ਼ਾਲੀ ਜਿੱਤ ਦਰਜ ਕੀਤੀਆਂ। ਬੰਗਲਾਦੇਸ਼ ਨੇ ਜ਼ਿੰਬਾਬਵੇ ਨੂੰ ਡਕਵਰਥ ਲੁਈਸ ਮੁਕਾਬਲੇ ਨਾਲ 155 ਦੌੜਾਂ ਨਾਲ ਹਰਾਇਆ। ਇੰਗਲੈਂਡ ਨੇ ਇਕ ਹੋਰ ਮੈਚ 'ਚ ਯੂ. ਏ. ਈ. 'ਤੇ ਦੋ ਵਿਕਟਾਂ ਨਾਲ ਜਿੱਤ ਦਰਜ ਕੀਤੀ ਜਦਕਿ ਪਾਕਿਸਤਾਨ ਨੇ ਕੈਨੇਡਾ ਨੂੰ 8 ਵਿਕਟਾਂ ਨਾਲ ਹਰਾਇਆ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।

Tarsem Singh

This news is Content Editor Tarsem Singh