ਅੰਡਰ-19 : ਅਭਿਆਸ ਮੈਚ 'ਚ ਭਾਰਤ ਨੇ ਜ਼ਿੰਬਾਬਵੇ ਨੂੰ 23 ਦੌੜਾਂ ਨਾਲ ਹਰਾਇਆ

01/15/2020 7:51:47 PM

ਜੋਹਾਨਸਬਰਗ— ਖਿਤਾਬ ਦੇ ਮਜ਼ਬੂਤ ਦਾਅਵੇਦਾਰ ਭਾਰਤ ਨੇ ਅੰਡਰ-19 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਅਭਿਆਸ ਮੈਚ 'ਚ ਜ਼ਿੰਬਾਬਵੇ ਦੀ ਟੀਮ ਨੂੰ ਸਖਤ ਮੁਕਾਬਲੇ 'ਚ 23 ਦੌੜਾਂ ਨਾਲ ਹਰਾ ਦਿੱਤਾ। ਭਾਰਤੀ ਟੀਮ ਚਾਰ ਦੇਸ਼ਾਂ ਦਾ ਅੰਡਰ-19 ਟੂਰਨਾਮੈਂਟ ਜਿੱਤ ਕੇ ਵਿਸ਼ਵ ਕੱਪ 'ਚ ਉਤਰ ਰਹੀ ਹੈ। ਭਾਰਤ ਨੇ ਆਪਣੇ ਪਹਿਲੇ ਅਭਿਆਸ ਮੈਚ 'ਚ ਅਫਗਾਨਿਸਤਾਨ ਨੂੰ 211 ਦੌੜਾਂ ਦੇ ਵੱਡੇ ਅੰਤਰ ਨਾਲ ਹਰਾਇਆ ਸੀ ਪਰ ਦੂਜੇ ਮੈਚ 'ਚ ਮੰਗਲਵਾਰ ਨੂੰ ਜਿੱਤ ਹਾਸਲ ਕਰਨ ਦੇ ਲਈ ਉਸ ਨੂੰ ਸਖਤ ਮਿਹਨਤ ਕਰਨੀ ਪਈ।
ਭਾਰਤ ਨੇ ਤਿਲਕ ਵਰਮਾ (73 ਰਿਟਾਇਰਡ ਅਜੇਤੂ) ਤੇ ਕਪਤਾਨ ਪ੍ਰਿਯਮ ਗਰਗ (73) ਦੇ ਸ਼ਾਨਦਾਰ ਸੈਂਕੜਿਆਂ ਤੇ ਕੁਮਾਰ ਕੁਸ਼ਾਗ੍ਰ (36) ਦੇ ਯੋਗਦਾਨ ਨਾਲ 49.5 ਓਵਰਾਂ 'ਚ 295 ਦੌੜਾਂ ਦਾ ਮਜ਼ਬੂਤ ਸਕੋਰ ਬਣਾਇਆ। ਟੀਚੇ ਦਾ ਪਿੱਛਾ ਕਰਨ ਉਤਰੀ ਜ਼ਿੰਬਾਬਵੇ ਦੀ ਟੀਮ 48.2 ਓਵਰਾਂ 'ਚ 272 ਦੌੜਾਂ 'ਤੇ ਢੇਰ ਹੋ ਗਈ ਤੇ ਭਾਰਤ ਨੇ ਇਹ ਮੈਚ 23 ਦੌੜਾਂ ਨਾਲ ਜਿੱਤ ਲਿਆ। ਭਾਰਤ ਵਲੋਂ ਕਾਰਤਿਕ ਤਿਆਗੀ ਨੇ 33 ਦੌੜਾਂ 'ਤੇ 3 ਵਿਕਟਾਂ, ਸੁਸ਼ਾਂਤ ਮਿਸ਼ਰਾ ਨੇ 29 ਦੌੜਾਂ 'ਤੇ 2 ਵਿਕਟਾਂ ਤੇ ਰਵੀ ਨੇ 40 ਦੌੜਾਂ 'ਤੇ 2 ਵਿਕਟਾਂ ਹਾਸਲ ਕੀਤੀਆਂ। ਵਿਸ਼ਵ ਕੱਪ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਦੱਖਣੀ ਅਫਰੀਕਾ ਤੇ ਅਫਗਾਨਿਸਤਾਨ ਵਿਚਾਲੇ ਮੁਕਾਬਲੇ ਤੋਂ ਸ਼ੁਰੂ ਹੋਵੇਗੀ। ਭਾਰਤ ਆਪਣਾ ਪਹਿਲਾ ਮੈਚ ਐਤਵਾਰ ਨੂੰ ਸ਼੍ਰੀਲੰਕਾ ਵਿਰੁੱਧ ਬਲੂਮਫੋਂਟੇਨ 'ਚ ਖੇਡੇਗਾ।


Gurdeep Singh

Content Editor

Related News