CWG: ਨੋ ਨੀਲਡ ਪਾਲਿਸੀ ਦਾ ਉਲੰਘਣ ਕਰਨਾ ਵਾਲੇ ਦੋ ਖਿਡਾਰੀ ਪਰਤਣਗੇ ਅੱਜ ਭਾਰਤ

04/13/2018 11:52:59 AM

ਨਵੀਂ ਦਿੱਲੀ—ਰਾਸ਼ਟਰਮੰਡਲ ਖੇਡਾਂ ਫੈਡਰੇਸ਼ਨ (ਸੀ.ਜੀ.ਐੱਫ.) ਨੇ ' ਨੋ  ਨੀਡਲ ਪਾਲਿਸੀ' ਦੇ ਉਲੰਘਨ ਦੀ ਵਜ੍ਹਾ ਨਾਲ ਭਾਰਤ ਦੇ ਟ੍ਰਿਪਲ ਜੰਪਰ ਰਾਕੇਸ਼ ਬਾਬੂ ਅਤੇ ਰੇਸ ਵਾਕਰ ਕੇਟੀ ਇਰਫਾਨ ਨੂੰ ਗੋਲਡ ਕੋਸਟ ਤੋਂ ਬਾਹਰ ਕੱਢ ਦਿੱਤਾ ਗਿਆ ਹੈ, ਦੋਨੋਂ ਐਥਲੀਟ ਨੂੰ ਦਿਸ਼ਾ ਨਿਰਦੇਸ਼ਕਾਂ ਦੇ ਉਲੰਘਨ ਦੇ ਬਾਅਦ ਤੁਰੰਤ ਭਾਰਤ ਵਾਪਸੀ ਲਈ ਭੇਜਿਆ ਜਾਵੇਗਾ ਅਤੇ ਉਨ੍ਹਾਂ ਨੂੰ ਖੇਡਾਂ 'ਚ ਭਾਗ ਲੈਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਸ਼ੁੱਕਰਵਾਰ ਨੂੰ ਟ੍ਰਿਪਲ ਜੰਪ ਫਾਈਨਲ 'ਚ ਰਾਕੇਸ਼ ਬਾਬੂ ਨਹੀਂ ਪਹੁੰਚ ਸਕਣਗੇ। ਭਾਰਤੀ ਅਧਿਕਾਰੀਆਂ ਨੂੰ ਵੀ ਸਖਤ ਚੇਤਾਵਨੀ ਦੇ ਦਿੱਤੀ ਗਈ ਹੈ, ਸੀ.ਜੀ.ਐੱਫ. ਦੇ ਪ੍ਰਧਾਨ ਲੁਈਸ ਮਾਰਟਿਨ ਨੇ ਪ੍ਰੈੱਸ ਰਿਲੀਜ਼ ਜਾਰੀ ਕਰਕੇ ਇਸਦੀ ਪੁਸ਼ਟੀ ਕੀਤੀ ਹੈ।

ਮਾਰਟਿਨ ਨੇ ਸਖਤ ਸ਼ਬਦਾਂ 'ਚ ਕਿਹਾ, ' ਰਾਕੇਸ਼ ਬਾਬੂ ਅਤੇ ਇਰਫਾਨ ਕੋਲੋਥਮ ਨੂੰ ਤੁਰੰਤ ਪ੍ਰਭਾਵ ਨਾਲ ਖੇਡਾਂ 'ਚੋਂ ਬਾਹਰ ਕਰ ਦਿੱਤਾ ਗਿਆ ਹੈ, ਉਨ੍ਹਾਂ ਦੀ ਮਾਨਤਾ ਨੂੰ 13 ਅਪ੍ਰੈਲ 2018 ਨੂੰ ਸਵੇਰੇ 9 ਵਜੇ ਰੱਦ ਕਰ ਦਿੱਤਾ ਗਿਆ ਹੈ। ਦੋਨਾਂ ਨੂੰ ਖੇਡ 'ਚੋਂ ਕੱਢ ਦਿੱਤਾ ਗਿਆ ਹੈ, ਉਨ੍ਹਾਂ ਨੇ ਕਿਹਾ ,' ਅਸੀਂ ਭਾਰਤ ਦੇ ਰਾਸ਼ਟਰਮੰਡਲ ਖੇਡ ਸੰਘ ਤੋਂ ਇਹ ਯਕੀਨੀ ਬਣਾਉਣ ਨੂੰ ਕਿਹਾ ਹੈ ਕਿ ਦੋਨਾਂ ਖਿਡਾਰੀ ਪਹਿਲੀ ਉਡਾਨ ਨਾਲ ਹੀ ਭਾਰਤ ਵਾਪਸ ਜਾਣਗੇ' ਇਰਫਾਨ ਦੀ 20 ਕਿ.ਮੀ. ਪੈਦਲਚਾਲ ਮੁਕਾਬਲੇ ਹੋ ਚੁੱਕਾ ਸੀ, ਜਿਸ 'ਚ ਉਹ 13ਵੇਂ ਸਥਾਨ 'ਤੇ ਰਹੇ। ਉਥੇ ਬਾਬੂ ਨੂੰ ਅੱਜ ਟ੍ਰਿਪਲ ਜੰਪ ਫਾਈਨਲ ਖੇਡਣਾ ਸੀ, ਜਿਸ 'ਚ 12ਵੇਂ ਸਥਾਨ 'ਤੇ ਰਹਿ ਕੇ ਉਨ੍ਹਾਂ ਨੇ ਕੁਵਾਲੀਫਾਈ ਕੀਤਾ ਸੀ।'

ਸੀ.ਜੀ.ਐੱਫ. ਨੇ ਹਾਲਾਂਕਿ ਕਿਹਾ ਕਿ ਡੋਪਿੰਜ ਦਾ ਕੋਈ ਮਾਮਲਾ ਨਹੀਂ ਹੈ, ਬਾਰ-ਬਾਰ ਯਤਨਾਂ ਦੇ ਬਾਵਜੂਦ ਭਾਰਤ ਦੇ ਦਲ ਪ੍ਰਮੁੱਖ ਵਿਕਰਮ ਸਿਸੋਦੀਆ ਨੇ ਕੋਈ ਜਵਾਬ ਨਹੀਂ ਦਿੱਤਾ, ਇਸ ਤੋਂ ਪਹਿਲਾਂ ਇਕ ਮੁੱਕੇਬਾਜ਼ ਦੇ ਕਮਰੇ ਦੇ ਬਾਹਰ ਸੂਈ ਮਿਲਨ ਨਾਲ ਭਾਰਤ ਨੂੰ ਖੇਡ ਸ਼ੁਰੂ ਕਰਨ ਤੋਂ ਪਹਿਲਾਂ ਹੀ ਸ਼ਰਮਿੰਦਗੀ ਝੇਲਣੀ ਪਈ ਸੀ। ਰਾਸ਼ਟਰਮੰਡਲ ਖੇਡ ਮਹਾਸੰਘ ਅਦਾਲਤ ਨੇ ਕਲ ਸੀ.ਜੀ.ਐੱਫ. ਮੈਡੀਕਲ ਆਯੋਗ ਨੇ ਨੋਟਿਸ ਮਿਲਨ ਦੇ ਬਾਅਦ  ਮਾਮਲੇ ਦੀ ਸੁਣਵਾਈ ਕੀਤੀ।

ਸੀ.ਜੀ.ਐੱਫ. ਨੇ ਕਿਹਾ, ' ਰਾਕੇਸ਼ ਬਾਬੂ ਅਤੇ ਕੇਟੀ ਇਰਫਾਨ ਨੇ ਕਿਹਾ ਕਿ ਉਨ੍ਹਾਂ ਨੂੰ ਇਸਦੀ ਜਾਣਕਾਰੀ ਨਹੀਂ ਹੈ ਕਿ ਦੂਸਰੇ ਬੈੱਡਰੁਮ 'ਚ ਇਕ ਕੱਪ 'ਚ ਸੂਈ ਪਈ ਸੀ, ਬਾਅਦ 'ਚ ਹੋਰ ਪੁੱਛਣ 'ਤੇ ਰਾਕੇਸ਼ ਨੇ ਕਿਹਾ ਕਿ ਉਸ ਨੂੰ ਨਹੀਂ ਪਤਾ ਸੀ ਕਿ ਦੂਸਰੇ ਬੈੱਡਰੂਮ 'ਚ ਉਸਦੇ ਬੈਗ 'ਚ ਸੂਈ ਪਾਈ ਗਈ ਹੈ, ਦੋਨਾਂ ਦੀਆਂ ਗੱਲਾਂ ਤੋਂ ਸ਼ੱਕੀ ਲੱਗ ਰਹੀਆਂ ਹਨ।

ਸੀ.ਜੀ.ਐੱਫ. ਨੇ ਕਿਹਾ,' ਸੀ.ਜੀ.ਐੱਫ. ਵਿਕਰਮ ਸਿੰਘ ਸਿਸੋਦੀਆ, ਨਾਮਦੇਵ ਸ਼ਿਰਗਾਂਵਕਰ ਅਤੇ ਰਵਿੰਦਰ ਚੌਧਰੀ ਨੂੰ ਸਖਤ ਫਟਕਾਰ ਲਗਾਵੇਗਾ। ਕਿਉਂਕਿ ਉਹ ਅਤੇ ਇਹ ਵਿਅਕਤੀ ਨੋ ਨੀਡਲ ਪਾਲਿਸੀ ਤੇ ਅਮਲ ਕਰਨ 'ਚ ਨਾਕਾਮ ਰਹੇ।