IPL ਨਿਲਾਮੀ ਇੰਗਲੈਂਡ ''ਚ ਚਾਹੁੰਦੇ ਹਨ ਦੋ ਮਾਲਕ, ਬਾਕੀਆਂ ਨੇ ਪ੍ਰਸਤਾਵ ਠੁਕਰਾਇਆ

11/22/2017 4:59:17 AM

ਨਵੀਂ ਦਿੱਲੀ- ਆਈ. ਪੀ. ਐੱਲ. ਦੀਆਂ ਦੋ ਟੀਮਾਂ ਦੇ ਮਾਲਕਾਂ ਨੇ ਅੱਜ ਇਸ ਟੀ-20 ਟੂਰਨਾਮੈਂਟ ਲਈ ਖਿਡਾਰੀਆਂ ਦੀ ਨਿਲਾਮੀ ਇੰਗਲੈਂਡ ਵਿਚ ਕਰਾਉਣ ਦਾ ਸੁਝਾਅ ਰੱਖਿਆ ਪਰ ਮੁੰਬਈ ਵਿਚ ਬੀ. ਸੀ. ਸੀ. ਆਈ. ਨਾਲ ਮੀਟਿੰਗ ਦੌਰਾਨ ਜ਼ਿਆਦਾਤਰ ਫ੍ਰੈਂਚਾਇਜ਼ੀਆਂ ਨੇ ਇਸ ਨੂੰ ਨਾਮਨਜ਼ੂਰ ਕਰ ਦਿੱਤਾ। 
ਬੀ. ਸੀ. ਸੀ. ਆਈ. ਦੇ ਇਕ ਸੀਨੀਅਰ ਅਧਿਕਾਰੀ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ, ''ਹਾਂ, ਇਸ 'ਤੇ ਚਰਚਾ ਹੋਈ ਕਿ ਕੀ ਇਸ ਸਾਲ ਦੀ ਨਿਲਾਮੀ ਵਿਦੇਸ਼ਾਂ ਵਿਚ ਕੀਤੀ ਜਾਵੇ। ਦੋ ਫ੍ਰੈਂਚਾਇਜ਼ੀ ਮਾਲਕਾਂ ਨੇ ਇੰਗਲੈਂਡ ਦੇ ਨਾਂ ਦਾ ਸੁਝਾਅ ਕੀਤਾ ਕਿਉਂਕਿ ਇਹ ਵੱਡੀ ਨਿਲਾਮੀ ਹੋਵੇਗੀ ਤੇ ਜ਼ਿਆਦਾਤਰ ਖਿਡਾਰੀ ਸੂਚੀ ਵਿਚ ਸ਼ਾਮਲ ਹੋਣਗੇ ਹਾਲਾਂਕਿ ਜ਼ਿਆਦਾਤਰ ਮੈਂਬਰਾਂ ਨੇ ਇਸ ਨਿਲਾਮੀ ਨੂੰ ਭਾਰਤ ਵਿਚ ਹੀ ਕਰਵਾਉਣ ਨੂੰ ਕਿਹਾ।''