ਇੰਗਲਿਸ਼ ਪ੍ਰੀਮੀਅਰ ਲੀਗ ਦੇ ਦੋ ਹੋਰ ਲੋਕ ਕੋਰੋਨਾ ਪਾਜ਼ੇਟਿਵ

05/24/2020 6:57:48 PM

ਲੰਡਨ– ਇੰਗਲਿਸ਼ ਪ੍ਰੀਮੀਅਰ ਫੁੱਟਬਾਲ ਲੀਗ ਨੇ ਦੂਜੇ ਰਾਊਂਡ ਦੇ ਟੈਸਟ ਤੋਂ ਬਾਅਦ ਦੋ ਹੋਰ ਲੋਕਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਕੀਤੀ ਹੈ। ਪ੍ਰੀਮੀਅਰ ਲੀਗ ਨੇ ਸ਼ਨੀਵਾਰ ਨੂੰ ਕਿਹਾ ਸੀ ਕਿ ਮੰਗਲਵਾਰ, ਵੀਰਵਾਰ ਤੇ ਸ਼ੁੱਕਰਵਾਰ ਨੂੰ ਮਿਲਾ ਕੇ ਕੁਲ 996 ਖਿਡਾਰੀਆਂ ਤੇ ਕਲੱਬ ਸਟਾਫ ਦਾ ਕੋਰੋਨਾ ਟੈਸਟ ਹੋਇਆ ਸੀ, ਜਿਨ੍ਹਾਂ ਵਿਚੋਂ ਦੋ ਕਲੱਬਾਂ ਦੇ ਦੋ ਲੋਕ ਕੋਰੋਨਾ ਤੋਂ ਪਾਜ਼ੇਟਿਵ ਪਾਏ ਗਏ ਹਨ।

ਪ੍ਰੀਮੀਅਰ ਲੀਗ ਨੇ ਕਲੱਬਾਂ ਨੂੰ ਮੰਗਲਵਾਰ ਤੋਂ ਛੋਟੇ ਸਮੂਹਾਂ ਵਿਚ ਟ੍ਰੇਨਿੰਗ ਦੀ ਇਜਾਜ਼ਤ ਦਿੱਤੀਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਖਤਰੇ ਕਾਰਨ ਇੰਗਲੈਂਡ ਵਿਚ 17 ਮਾਰਚ ਤੋਂ ਫੁੱਟਬਾਲ ਗਤਿਵਿਧੀਆਂ ਮੁਲਤਵੀ ਹਨ। 17 ਤੋਂ 18 ਮਈ ਨੂੰ ਪਹਿਲੇ ਰਾਊਂਡ ਵਿਚ ਕੁਲ 748 ਖਿਡਾਰੀਆਂ ਅਤੇ ਕਲੱਬ ਦੇ ਮੈਂਬਰਾਂ ਦਾ ਟੈਸਟ ਹੋਇਆ ਸੀ ਜਿਸ ਵਿਚ 3 ਕਲੱਬਾਂ ਤੋਂ ਕੁਲ 6 ਲੋਕ ਇਨਫੈਕਟਡ ਪਾਏ ਗਏ ਸੀ।

Ranjit

This news is Content Editor Ranjit