ਵਿੰਡੀਜ਼ ਟੀਮ ''ਚ ਸ਼ਾਮਲ ਹੋਏ 2 ਨਵੇਂ ਚੇਹਰੇ

06/28/2017 2:42:25 PM

ਨਾਰਥ ਸਾਊਂਡ— ਸੀਰੀਜ਼ 'ਚ 0-1 'ਚ ਪਿਛੜ ਰਹੀ ਵੈਸਟਇੰਡੀਜ਼ ਟੀਮ ਨੇ ਭਾਰਤ ਦੇ ਖਿਲਾਫ ਬਚੇ ਹੋਏ 3 ਵਨਡੇ ਮੁਕਾਬਲਿਆਂ ਲਈ 2 ਨਵੇਂ ਚੇਹਰਿਆਂ ਕੇਲੀ ਹੋਪ ਅਤੇ ਸੁਨੀਲ ਐਮਬ੍ਰਿਸ ਨੂੰ ਸ਼ਾਮਲ ਕੀਤਾ ਹੈ। ਹੋਪ ਅਤੇ ਐਮਬ੍ਰਿਸ ਨੇ 13 ਮੈਂਬਰੀ ਟੀਮ 'ਚ ਜੋਨਾਥਨ ਕਾਰਟਰ ਅਤੇ ਕੇਸਰਿਕ ਵਿਲਿਅਮਸ ਦੀ ਜਗ੍ਹਾ ਲਈ। 
ਹੋਪ ਵਿੰਡੀਜ਼ ਮੌਜੂਦਾ ਵਿਕਟਕੀਪਰ ਦੇ ਭਰਾ ਹਨ ਅਤੇ ਉਹ ਘਰੇਲੂ ਕ੍ਰਿਕਟ 'ਚ ਤ੍ਰਿਨੀਦਾਦ ਐਂਡ ਟੋਬੈਗੋ ਟੀਮ ਦੀ ਅਗਵਾਈ ਕਰਦੇ ਹਨ ਜਦਕਿ ਐਮਬ੍ਰਿਸ ਵਿੰਡਵਾਰਡ ਆਈਲੈਂਡ 'ਚ ਵਿਕਟਕੀਪਰ ਬੱਲੇਬਾਜ਼ ਦੇ ਤੌਰ 'ਤੇ ਖੇਡਦੇ ਹਨ। 
ਕ੍ਰਿਕਟ ਵੈਸਟਇੰਡੀਜ਼ ਦੇ ਚੋਣਕਰਤਾਵਾਂ ਦੇ ਚੈਅਰਮੈਨ ਕਰਟਨੀ ਬ੍ਰਾਊਨ ਨੇ ਕਿਹਾ ਕਿ ਸੁਨੀਲ ਐਮਬ੍ਰਿਸ ਅਤੇ ਕੇਲੀ ਹੋਪ 2 ਨੌਜਵਾਨ ਬੱਲੇਬਾਜ਼ ਹਨ, ਜਿਨ੍ਹਾਂ ਟੂਰਨਾਮੈਂਟ 'ਚ ਚੰਗਾ ਪ੍ਰਦਰਸ਼ਨ ਦੇ ਆਧਾਰ 'ਤੇ ਟੀਮ 'ਚ ਚੁਣਿਆ ਗਿਆ ਹੈ। ਭਾਰਤ ਨੇ ਪੋਰਟ ਆਫ ਸਪੇਨ 'ਚ ਹੋਏ ਦੂਜੇ ਵਨਡੇ 'ਚ 105 ਦੌੜਾਂ ਦੀ ਸ਼ਾਨਦਾਰ ਜਿੱਤ ਦਰਜ ਕਰ ਸੀਰੀਜ਼ 'ਚ 1-0 ਦੀ ਬੜ੍ਹਤ ਹਾਸਲ ਦੀ ਜਦਕਿ ਸ਼ੁਰੂਆਤੀ ਮੈਚ ਮੀਂਹ ਦੀ ਭੇਟ ਚੜ੍ਹ ਗਿਆ ਸੀ।