ਰਾਮ ਰਹੀਮ 'ਤੇ 'ਦੰਗਲ ਗਰਲ' ਨੇ ਕੀਤਾ ਇਹ ਟਵੀਟ, ਯੋਗੇਸ਼ਵਰ ਨੇ ਵੀ ਜਿੱਤਿਆ ਦਿਲ

08/30/2017 11:09:41 AM

ਨਵੀਂ ਦਿੱਲੀ— ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਨੂੰ ਬਲਾਤਕਾਰ ਮਾਮਲੇ ਵਿਚ 20 ਸਾਲ ਦੀ ਸਜ਼ਾ ਮਿਲਣ ਦੇ ਬਾਅਦ ਸੋਸ਼ਲ ਨੈੱਟਵਰਕਿੰਗ ਸਾਈਟ ਟਵਿੱਟਰ ਉੱਤੇ ਲਗਾਤਾਰ ਪ੍ਰਤੀਕ੍ਰਿਆਵਾਂ ਆ ਰਹੀਆਂ ਹਨ। ਇਸ ਵਿਚ ਦੰਗਲ ਗਰਲ ਨਾਂ ਨਾਲ ਮਸ਼ਹੂਰ ਰੈਸਲਰ ਗੀਤਾ ਫੋਗਾਟ ਅਤੇ ਯੋਗੇਸ਼ਵਰ ਦੱਤ ਨੇ ਵੀ ਟਵੀਟ ਕੀਤਾ ਹੈ, ਜਿਸ ਉੱਤੇ ਕਈ ਯੂਜ਼ਰਸ ਨੇ ਖੁਸ਼ੀ ਜਿਤਾਈ ਹੈ। ਦਰਅਸਲ, ਗੀਤਾ ਫੋਗਾਟ ਨੇ ਲਿਖਿਆ ਹੈ ਕਿ ਪਾਪ ਦਾ ਘੜਾ ਇਕ ਨਾ ਇਕ ਦਿਨ ਭਰਦਾ ਹੀ ਹੈ ਅਤੇ ਜਦੋਂ ਭਰ ਜਾਂਦਾ ਹੈ ਤਦ ਪਾਪੀ ਨੂੰ ਪਾਪ ਦੀ ਸਜ਼ਾ ਭੁਗਤਣੀ ਹੀ ਪੈਂਦੀ ਹੈ। ਅਦਾਲਤ ਨੂੰ ਸਲਾਮ। ਉਥੇ ਹੀ, ਯੋਗੇਸ਼ਵਰ ਲਿਖਦੇ ਹਨ ਕਿ ਪਾਪ ਦਾ ਅੰਤ ਇਕ ਦਿਨ ਜ਼ਰੂਰ ਹੁੰਦਾ ਹੈ। ਭਾਰਤ ਰਿਸ਼ੀ-ਮੁਨੀਆਂ ਦੀ ਪਵਿੱਤਰ ਧਰਤੀ ਹੈ ਜੋ ਵੀ ਇਸਨੂੰ ਆਪਣੇ ਮਾੜੇ ਕੰਮਾਂ ਨਾਲ ਅਪਵਿੱਤਰ ਕਰਨਾ ਚਾਹੇਗਾ ਉਸਦਾ ਹਾਲ ਇਹੀ ਹੋਵੇਗਾ।
ਕੀ ਲਿਖਿਆ ਯੂਜ਼ਰਸ ਨੇ
- ਇਕ ਯੂਜ਼ਰ ਨੇ ਲਿਖਿਆ ਹੈ ਕਿ ਤੁਹਾਡੀ ਪ੍ਰਤੀਕਿਰਿਆ ਚੰਗੀ ਲੱਗੀ। ਲੋਕ ਇੰਨਾ ਸਭ ਹੋਣ ਦੇ ਬਾਅਦ ਵੀ ਬੋਲਣ ਤੋਂ ਡਰ ਰਹੇ ਹਨ। ਮਿੱਟੀ ਨਾਲ ਪਿਆਰ ਕਰਨ ਵਾਲੇ ਤੁਹਾਡੇ ਵਰਗੇ ਦੇਸ਼ ਭਗਤਾਂ ਨੂੰ ਦਿਲੋਂ ਸਲਾਮ।
-ਇਕ ਹੋਰ ਯੂਜ਼ਰ ਦੇ ਟਵਿੱਟਰ ਹੈਂਡਲ ਤੋਂ ਲਿਖਿਆ ਗਿਆ ਹੈ ਕਿ ਪਹਿਲੀ ਵਾਰ ਤੁਹਾਡੇ ਪੋਸਟ ਉੱਤੇ ਲਾਈਕ ਐਂਡ ਕੁਮੈਂਟ ਕਰ ਰਿਹਾ ਹਾਂ। ਨਹੀਂ ਤਾਂ ਬੀ.ਜੇ.ਪੀ. ਨੂੰ ਛੱਡ ਕੇ ਕੋਈ ਗੱਲ ਹੀ ਨਹੀਂ ਤੁਹਾਡੇ ਕੋਲ।