ਸਿਟਸਿਪਾਸ ਨੇ ਫੋਕਿਨਾ ਮੋਂਟੇ ਕਾਰਲੋ ਖਿਤਾਬ ਜਿੱਤਿਆ

04/18/2022 7:29:33 PM

ਮੋਨਾਕੋ- ਯੂਨਾਨ ਦੇ ਸਟੇਫਾਨੋਸ ਸਿਟਸਿਪਾਸ ਨੇ ਗੈਰ ਦਰਜਾ ਪ੍ਰਾਪਤ ਅਲੇਜਾਂਦ੍ਰੇ ਡੇਵਿਡੋਵਿਚ ਫੋਕਿਨਾ ਨੂੰ 6-3, 7-6 ਨਾਲ ਹਰਾ ਕੇ ਮੋਂਟੇ ਕਾਰਲੋ ਮਾਸਟਰਸ ਟੈਨਿਸ ਖਿਤਾਬ ਫਿਰ ਜਿੱਤ ਲਿਆ। ਕੋਰੋਨਾ ਮਹਾਮਾਰੀ ਦੇ ਕਾਰਨ 2020 ਸੈਸ਼ਨ ਨਹੀਂ ਹੋਇਆ ਸੀ ਅਤੇ 2021 ਵਿਚ ਦਰਸ਼ਕਾਂ ਦੇ ਬਿਨਾਂ ਇਹ ਟੂਰਨਾਮੈਂਟ ਖੇਡਿਆ ਗਿਆ ਸੀ ਭਾਵ ਲੰਬੇ ਸਮੇਂ ਬਾਅਦ ਦਰਸ਼ਕਾਂ ਦੀ ਵਾਪਸੀ ਹੋਈ ਹੈ।

ਇਹ ਖ਼ਬਰ ਪੜ੍ਹੋ- ਪੰਜਾਬ ਦੇ ਵਿਰੁੱਧ ਭੁਵਨੇਸ਼ਵਰ ਨੇ ਬਣਾਇਆ ਇਹ ਰਿਕਾਰਡ, ਇਨ੍ਹਾਂ ਗੇਂਦਬਾਜ਼ਾਂ ਨੂੰ ਛੱਡਿਆ ਪਿੱਛੇ
ਦੂਜੇ ਦੌਰ ਵਿਚ ਨੋਵਾਕ ਜੋਕੋਵਿਚ ਨੂੰ ਹਰਾਉਣ ਵਾਲੇ ਫੋਕਿਨਾ ਦਾ ਇਹ ਪਹਿਲਾ ਏ. ਟੀ. ਪੀ. ਫਾਈਨਲ ਸੀ। ਪਿਛਲੇ ਸਾਲ ਫ੍ਰੈਂਚ ਓਪਨ ਫਾਈਨਲ ਵਿਚ ਜੋਕੋਵਿਚ ਤੋਂ ਹਾਰਨ ਵਾਲੇ ਸਿਟਸਿਪਾਸ 2018 ਵਿਚ ਰਫੇਲ ਨਡਾਲ ਤੋਂ ਬਾਅਦ ਮੋਂਟੇ ਕਾਰਲੋ ਖਿਤਾਬ ਬਰਕਰਾਰ ਰੱਖਣ ਵਾਲੇ ਪਹਿਲੇ ਚੈਂਪੀਅਨ ਬਣ ਗਏ ਹਨ।

ਇਹ ਖ਼ਬਰ ਪੜ੍ਹੋ- Ash Barty ਦੇ ਸੰਨਿਆਸ ਕਾਰਨ ਆਸਟਰੇਲੀਆਈ ਟੈਨਿਸ ਨੂੰ ਲੱਖਾਂ ਡਾਲਰ ਦਾ ਘਾਟਾ


ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh