ਸਿਟਸਿਪਾਸ ਨੇ ਜੋਕੋਵਿਚ ਨੂੰ ਹਰਾ ਕੇ ਕੀਤਾ ਵੱਡਾ ਉਲਟਫੇਰ

10/11/2019 4:30:54 PM

ਸਪੋਰਟਸ ਡੈਸਕ- ਦੁਨੀਆ ਦੇ ਨੰਬਰ ਇਕ ਖਿਡਾਰੀ ਨੋਵਾਕ ਜੋਕੋਵਿਚ ਨੂੰ ਸ਼ੁੱਕਰਵਾਰ ਨੂੰ ਇੱਥੇ ਸ਼ੰਘਾਈ ਮਾਸਟਰਸ ਦੇ ਕੁਆਰਟਰਫਾਈਨਲ 'ਚ ਯੂਨਾਨ ਦੇ ਨੌਜਵਾਨ ਖਿਡਾਰੀ ਸਟੇਫਾਨੋਸ ਸਿਟਸਿਪਾਸ ਵਲੋਂ ਵੱਡੇ ਉਲਟਫੇਰ ਦਾ ਸਾਹਮਣਾ ਕਰਨਾ ਪਿਆ। ਹੁਣ ਸਿਟਸਿਪਾਸ ਦਾ ਸਾਹਮਣਾ ਸ਼ਨੀਵਾਰ ਨੂੰ ਸੈਮੀਫਾਈਨਲ 'ਚ 23 ਸਾਲਾਂ ਦੇ ਦਾਨਿਲ ਮੇਦਵੇਦੇਵ ਨਾਲ ਹੋਵੇਗਾ। ਸਤਵੀਂ ਰੈਂਕਿੰਗ ਦੇ ਸਿਟਸਿਪਾਸ ਨੇ ਪਹਿਲਾ ਸੈੱਟ ਗੁਆਨ ਤੋਂ ਬਾਅਦ ਵਾਪਸੀ ਕੀਤੀ ਅਤੇ ਮੌਜੂਦਾ ਚੈਂਪੀਅਨ ਨੂੰ 3-6,7-5,6-3 ਨਾਲ ਹਾਰ ਦਿੱਤੀ।

PunjabKesari

ਸਿਟਸਿਪਾਸ ਟਾਪ ਰੈਂਕਿੰਗ ਦੇ ਸਰਬੀਆਈ ਖਿਡਾਰੀ ਖਿਲਾਫ ਪਿਛਲੇ ਤਿੰਨ ਮੈਚਾਂ 'ਚ ਦੋ ਵਾਰ ਜਿੱਤ ਹਾਸਲ ਕਰ ਚੁੱਕੇ ਹਨ। ਮੇਦਵੇਦੇਵ ਨੇ ਫੈਬਯੋ ਫੋਗਨਿਨੀ ਨੂੰ 6-3,7-6 ਨਾਲ ਹਾਰ ਦੇ ਕੇ ਸੈਮੀਫਾਈਨਲ 'ਚ ਦਾਖਲ ਕੀਤਾ। ਉਥੇ ਹੀ 20 ਵਾਰ ਦੇ ਗਰੈਂਡਸਲੈਮ ਚੈਂਪਿਅਨ ਰੋਜਰ ਫੈਡਰਰ ਦਾ ਸਾਹਮਣਾ ਕੁਆਰਟਰ ਫਾਈਨਲ 'ਚ ਜਰਮਨੀ ਦੇ ਨੌਜਵਾਨ ਐਲੇਕਜੇਂਡਰ ਜਵੇਰੇਵ ਨਾਲ ਜਦ ਕਿ ਆਸਟਰਿਆ ਦੇ ਡੋਮਿਨਿਕ ਥਿਏਮ ਦਾ ਮੁਕਾਬਲਾ ਇਟਲੀ ਦੇ ਮਾਟਓ ਬੇਰੇਟੇਨੀ ਨਾਲ ਹੋਵੇਗਾ। ਅਮਰੀਕੀ ਓਪਨ ਚੈਂਪੀਅਨ ਰਾਫੇਲ ਨਡਾਲ ਗੁੱਟ ਦੀ ਸੱਟ ਦੇ ਕਾਰਨ ਸ਼ੰਘਾਈ ਓਪਨ 'ਚ ਨਹੀਂ ਖੇਡ ਰਹੇ ਹਨ।

PunjabKesari


Related News