ਨਡਾਲ ਨੂੰ ਹਰਾ ਸਿਟਸਿਪਾਸ ਫਾਈਨਲ 'ਚ ਪੁੱਜੇ, ਜੋਕੋਵਿਚ ਨਾਲ ਸਾਹਮਣਾ

05/12/2019 3:32:49 PM

ਮੈਡਰਿਡ— ਸਟੇਫਾਨੋਸ ਸਿਟਸਿਪਾਸ ਨੇ ਮੈਡਰਿਡ ਓਪਨ ਦੇ ਸੈਮੀਫਾਈਨਲ 'ਚ ਸਪੇਨ ਦੇ ਦਿੱਗਜ ਰਾਫੇਲ ਨਡਾਲ ਨੂੰ ਹਰਾ ਕੇ ਉਲਟਫੇਰ ਕਰਦੇ ਹੋਏ ਫਾਈਨਲ 'ਚ ਜਗ੍ਹਾ ਪੱਕੀ ਕੀਤੀ ਜਿੱਥੇ ਉਨ੍ਹਾਂ ਦਾ ਸਾਹਮਣਾ ਸਿਖਰ ਰੈਂਕਿੰਗ ਦੇ ਖਿਡਾਰੀ ਨੋਵਾਕ ਜੋਕੋਵਿਚ ਨਾਲ ਹੋਵੇਗਾ।ਮੁਕਾਬਲੇ ਤੋਂ ਪਹਿਲਾਂ ਨਡਾਲ ਨੂੰ ਜਿੱਤ ਦਾ ਦਾਅਵੇਦਾਰ ਮੰਨਿਆ ਜਾ ਰਿਹਾ ਸੀ ਪਰ ਸ਼ਨੀਵਾਰ ਨੂੰ ਇੱਥੇ 20 ਸਾਲ ਦੇ ਯੂਨਾਨ ਦੇ ਖਿਡਾਰੀ ਨੇ ਉਨ੍ਹਾਂ ਨੂੰ 6-4,2-6,6-3 ਨਾਲ ਮਾਤ ਦਿੱਤੀ। ਇਸ ਜਿੱਤ ਦੇ ਨਾਲ ਹੀ ਸਿਟਸਿਪਾਸ ਨੇ ਚੌਥੀ ਵਾਰ ਏ. ਟੀ. ਪੀ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਇਕ ਹੋਰ ਸੈਮੀਫਾਈਨਲ 'ਚ ਜੋਕੋਵਿਚ ਨੇ ਡੋਮਨਿਕ ਥਿਏਮ ਦੀ ਚੁਣੋਤੀ ਨੂੰ ਰੋਮਾਂਚਕ ਮੁਕਾਬਲੇ 'ਚ 7-6, 7-6 ਨਾਲ ਖਤਮ ਕੀਤਾ।