ਬਟਲਰ ਨੂੰ ਭਰੋਸਾ, 2 ਜਾਂ 3 ਹਫਤਿਆਂ ''ਚ ਟ੍ਰੇਨਿੰਗ ''ਤੇ ਵਾਪਸ ਆਉਣਗੇ ਖਿਡਾਰੀ

05/13/2020 11:34:26 PM

ਨਵੀਂ ਦਿੱਲੀ— ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਕਰੀਬ 2 ਮਹੀਨੇ ਤੋਂ ਕ੍ਰਿਕਟ ਟੂਰਨਾਮੈਂਟਸ ਦਾ ਆਯੋਜਨ ਨਹੀਂ ਹੋ ਰਿਹਾ ਹੈ ਪਰ ਇੰਗਲੈਂਡ ਐਡ ਵੇਲਸ ਕ੍ਰਿਕਟ ਬੋਰਡ ਨੇ ਖੇਡ ਨੂੰ ਵਾਪਸ ਪਟਰੀ 'ਤੇ ਲਿਆਉਣ ਦੇ ਸੰਕੇਤ ਦੇ ਦਿੱਤੇ ਹਨ। ਇੰਗਲੈਂਡ ਦੇ ਦਿੱਗਜ ਬੱਲੇਬਾਜ਼ ਜੋਸ ਬਟਲਰ ਨੇ ਕਿਹਾ ਹੈ ਕਿ ਜੇਕਰ ਹਾਲਾਤ ਠੀਕ ਰਹੇ ਤਾਂ ਖਿਡਾਰੀ ਜਲਦ ਹੀ ਟ੍ਰੇਨਿੰਗ ਸ਼ੁਰੂ ਕਰ ਦੇਣਗੇ। ਹਾਲਾਂਕਿ ਇੰਗਲੈਂਡ ਨੇ ਜੁਲਾਈ ਤਕ ਦੇਸ਼ 'ਚ ਕ੍ਰਿਕਟ ਦੇ ਆਯੋਜਨ 'ਤੇ ਪਹਿਲਾਂ ਹੀ ਰੋਕ ਲਗਾ ਰੱਖੀ ਹੈ। ਬਟਲਰ ਨੇ ਕਿਹਾ ਕਿ ਖਿਡਾਰੀ ਜਦੋ ਵੀ ਮੈਦਾਨ 'ਤੇ ਵਾਪਸੀ ਕਰੇਗਾ, ਉਸ ਨੂੰ ਸੋਸ਼ਲ ਡਿਸਟੇਂਸਿੰਗ ਦੇ ਨਿਯਮ ਦੀ ਪਾਲਣਾ ਕਰਨੀ ਹੋਵੇਗੀ। ਬਟਲਰ ਨੇ ਕਿਹਾ ਕਿ ਮੈਂ ਪੜ੍ਹ ਤੇ ਸੁਣ ਰਿਹਾ ਹਾਂ ਕਿ ਚੀਜ਼ਾਂ ਸ਼ੁਰੂ ਹੋ ਸਕਦੀਆਂ ਹਨ। ਅਗਲੇ ਇਕ-ਦੋ ਹਫਤਿਆਂ 'ਚ ਇਸ ਗੱਲ ਦੀ ਪੂਰੀ ਸੰਭਾਵਨਾ ਹੈ।


ਉਨ੍ਹਾਂ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਸ਼ੁਰੂਆਤ 'ਚ ਨਿਜੀ ਟ੍ਰੇਨਿੰਗ ਕਰਨੀ ਹੋਵੇਗੀ ਉਹ ਵੀ ਸੋਸ਼ਲ ਡਿਸਟੇਂਸਿੰਗ ਦੇ ਨਿਯਮ ਨੂੰ ਮੰਨਦੇ ਹੋਏ। ਹੋ ਸਕਦਾ ਹੈ ਕਿ ਸਿਰਫ ਖਿਡਾਰੀ ਤੇ ਕੋਚ ਟ੍ਰੇਨਿੰਗ 'ਤੇ ਹੋਣ। ਇਕ ਬੱਲੇਬਾਜ਼ ਦੇ ਤੌਰ 'ਤੇ ਮੈਨੂੰ ਕੋਈ ਤਾਂ ਮਿਲੇਗਾ ਜੋ ਮੈਨੂੰ ਗੇਂਦਬਾਜ਼ੀ ਕਰੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਲੋਕ ਅਲੱਗ ਰਹਾਂਗੇ ਤੇ ਆਪਣੀ-ਆਪਣੀ ਕਾਰਾਂ 'ਚ ਸਫਰ ਕਰਾਂਗੇ। ਅਸੀਂ ਸਿੱਧੇ ਨੈਟ 'ਤੇ ਜਾਵਾਂਗੇ ਤੇ ਫਿਰ ਚਲੇ ਜਾਵਾਂਗੇ। ਬਟਲਰ ਨੇ ਕਿਹਾ ਕਿ ਖਿਡਾਰੀਆਂ ਦੀ ਵਾਪਸੀ ਦੇ ਲਈ ਮਾਹੌਲ ਇਕਦਮ ਸੁਰੱਖਿਅਤ ਹੋਣਾ ਚਾਹੀਦਾ ਹੈ। ਵਿਕਟਕੀਪਰ ਬੱਲੇਬਾਜ਼ ਨੇ ਕਿਹਾ ਕਿ ਅਸੀਂ ਆਪਣੇ ਦਮ 'ਤੇ ਫੈਸਲਾ ਲੈ ਸਕਦੇ ਹਾਂ, ਜੇਕਰ ਅਸੀਂ ਖੁਸ਼ ਨਹੀਂ ਹਾਂ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਉਹ ਲੋਕ ਇਕ ਸੁਰੱਖਿਅਤ ਮਾਹੌਲ ਬਣਾ ਕੇ ਦੇਣਗੇ, ਜਿਸ 'ਚ ਹਰ ਕੋਈ ਆਰਾਮਦਾਇਕ ਮਹਿਸੂਸ ਕਰ ਸਕੇ। ਇਹ ਲਗਾਤਾਰ ਬਿਹਤਰ ਹੋਣ ਵਾਲੀ ਸਥਿਤੀ ਹੈ। ਜਿੰਨੀ ਜ਼ਿਆਦਾ ਜਾਣਕਾਰੀ ਸਾਨੂੰ ਮਿਲੇਗੀ। ਅਸੀਂ ਉਨੇ ਹੀ ਫੈਸਲੇ ਲੈ ਸਕਾਂਗੇ।

Gurdeep Singh

This news is Content Editor Gurdeep Singh