ਸਿਟਸਿਪਾਸ ਵਾਸ਼ਿੰਗਟਨ ਓਪਨ ਦੇ ਕੁਆਟਰ ਫਾਈਨਲ ''ਚ

08/02/2019 3:47:46 PM

ਸਪੋਰਟਸ ਡੈਸਕ— ਵਰਲਡ ਰੈਂਕਿੰਗ 'ਚ ਛੇਵੇਂ ਸਥਾਨ 'ਤੇ ਕਾਬਿਜ ਸਟੇਫਾਨੋਸ ਸਿਟਸਿਪਾਸ ਨੇ ਵੀਰਵਾਰ ਨੂੰ ਇੱਥੇ ਵਾਸ਼ਿੰਗਟਨ ਓਪਨ ਟੈਨਿਸ 'ਚ ਆਸਟਰੇਲੀਆ ਦੇ ਜਾਰਡਨ ਥਾਂਪਸਨ ਨੂੰ ਹਰਾ ਕੇ ਕੁਆਟਰ ਫਾਈਨਲ 'ਚ ਜਗ੍ਹਾ ਪੱਕੀ ਕੀਤੀ। ਯੂਨਾਨ ਦੇ 20 ਸਾਲ ਦੇ ਖਿਡਾਰੀ ਨੇ ਪਹਿਲਾ ਸੈੱਟ ਅਸਾਨੀ ਨਾਲ ਆਪਣੇ ਨਾਂ ਕੀਤਾ ਪਰ ਦੂਜੇ ਸੈੱਟ 'ਚ ਥਾਂਪਸਨ ਨੇ ਉਨ੍ਹਾਂ ਨੂੰ ਕੜੀ ਟੱਕਰ ਦਿੱਤੀ। ਇਸ ਟਾਪ ਦਰਜੇ ਨੇ 99 ਮਿਟਨ ਤੱਕ ਚੱਲੇ ਮੁਕਾਬਲੇ ਨੂੰ 6-3, 7-6 ਜਿੱਤਿਆ। ਆਖਰੀ-ਅੱਠ 'ਚ ਉਨ੍ਹਾਂ ਦਾ ਸਾਹਮਣਾ ਫ਼ਰਾਂਸ ਦੇ 10ਵੇਂ ਦਰਜੇ ਦੇ ਬੇਨੋਇਟ ਪਾਇਰੇ ਨਾਲ ਹੋਵੇਗਾ।ਪਾਇਰੇ ਨੇ ਪ੍ਰੀ-ਕੁਆਟਰ ਫਾਈਨਲ 'ਚ ਅਮਰੀਕਾ ਦੇ ਪੰਜਵੇਂ ਦਰਜੇ ਦੇ ਜਾਨ ਇਸਨੇਰ ਨੂੰ 7-6, 6-3 ਨਾਲ ਹਾਰ ਕੀਤਾ। ਕਰੋਏਸ਼ੀਆ ਦੇ ਛੇਵੇਂ ਦਰਜੇ ਦੇ ਮਾਰਿਨ ਸਿਲਿਚ ਨੇ ਕਨਾਡਾ ਦੇ ਨੌਵੇਂ ਦਰਜੇ ਫੇਲਿਕਸ ਆਗਰ-ਅਲੀਸਿਮੇ ਨੂੰ 6-3, 6-4 ਨਾਲ ਹਰਾਇਆ। ਵਰਲਡ ਰੈਂਕਿੰਗ 'ਚ 17ਵੇਂ ਸਥਾਨ 'ਤੇ ਕਾਬਜ ਸਿਲਿਚ ਨੂੰ ਸੈਮੀਫਾਈਨਲ 'ਚ ਪੁੱਜਣ ਲਈ ਰੂਸ ਦੇ ਦਾਨਿਲ ਮੇਦਵੇਦੇਵ (ਵਰਲਡ ਰੈਂਕਿੰਗ 10) ਨਾਲ ਹੋਵੇਗਾ ਜਿਨ੍ਹਾਂ ਨੇ ਮਕਾਮੀ ਖਿਡਾਰੀ ਫਰਾਂਸੇਸ ਤੀਯਾਫੋ ਨੂੰ 6-2, 7-5 ਨਾਲ ਹਰਾਇਆ।